Friday, November 22, 2024

ਸਰਕਾਰੀ ਸੀਨੀ. ਸੈਕੰ. ਸਕੂਲ ਕੋਟਾਲਾ ਨੇ 64ਵੀਆਂ ਪੰਜਾਬ ਸਕੂਲ ਖੇਡਾਂ `ਚ ਜਿੱਤਿਆ ਸੋਨ ਤਗਮਾ

ਖੇਡ ਪ੍ਰਾਪਤੀਆਂ ਤੋਂ ਖੁਸ਼ ਗੁਪਤਦਾਨੀ ਨੇ ਖਿਡਾਰੀਆਂ ਨੂੰ ਦਾਨ ਦਿੱਤੇ 51000/- ਰੁਪਏ
ਸਮਰਾਲਾ, 22 ਅਕਤੂਬਰ (ਪੰਜਾਬ ਪੋਸਟ- ਕੰਗ) -ਪ੍ਰਿੰਸੀਪਲ ਗੁਰਜੰਟ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੇ ਖਿਡਾਰੀਆਂ PPN2210201821ਨੇ ਪਿਛਲੀਆਂ ਪ੍ਰਾਪਤੀਆਂ ਨੂੰ ਬਰਕਰਾਰ ਰੱਖਦੇ ਹੋਏ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਫਾਜਿਲਕਾ ਵਿਖੇ ਹੋਈਆਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ `ਚ ਨਾਮਨਾ ਖੱਟਦੇ ਹੋਏ ਸਕੂਲ ਨੂੰ ਉੱਚ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ।ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਲੈਕ: ਰਛਪਾਲ ਸਿੰਘ ਕੰਗ ਨੇ ਦੱਸਿਆ ਕਿ ਬੈਡਮਿੰਟਨ ਅੰਡਰ-17 ਲੜਕੀਆਂ ਦੇ ਉਮਰ ਵਰਗ ਵਿੱਚ ਸਕੂਲ ਦੀ ਹੋਣਹਾਰ ਵਿਦਿਆਰਥਣ ਰੁਪਿੰਦਰ ਕੌਰ ਨੇ ਆਪਣੀ ਤਾਕਤ ਦੀ ਧਾਕ ਜਮਾਉਂਦੇ ਹੋਏ ਜਿੱਥੇ ਲੁਧਿਆਣਾ ਜ਼ਿਲ੍ਹੇ ਨੂੰ ਸੋਨੇ ਦਾ ਤਗਮਾ ਦਿਵਾਇਆ ਉਥੇ ਹੀ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ। ਸ.ਸ.ਸ ਸਕੂਲ ਦਾਖਾ ਲੁਧਿਆਣਾ ਵਿਖੇ ਫੁੱਟਬਾਲ ਅੰਡਰ-17 ਲੜਕੀਆਂ ਦੀ ਟੀਮ ਵਿੱਚ ਅਰਸ਼ਦੀਪ ਕੌਰ, ਅਕਾਸ਼ਦੀਪ ਕੌਰ, ਖੁਸ਼ਪ੍ਰੀਤ ਕੌਰ ਨੇ ਪੰਜਾਬ ਰਾਜ ਖੇਡਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਫੁੱਟਬਾਲ ਅੰਡਰ-14 ਲੜਕੀਆਂ ਵਿੱਚ ਮਹਿਮਾ ਵਾਲੀਆ, ਨਵਨੀਤ ਕੌਰ, ਸ਼ੀਤਲ ਮੰਡਲ, ਕੁਸ਼ਤੀ ਗਰੀਕੋ ਰੋਮਨ ਅੰਡਰ-17 ਲੜਕਿਆਂ ਦੇ 55 ਕਿਲੋਗ੍ਰਾਮ ਵਰਗ ਵਿੱਚ ਗਗਨਦੀਪ ਸਿੰਘ ਅਤੇ ਚਾਰ ਕਿਲੋਮੀਟਰ ਕਰਾਸ ਕੰਟਰੀ ਵਿੱਚ ਤਰਨਵੀਰ ਕੌਰ, ਰਮਨਦੀਪ ਕੌਰ ਅਤੇ ਨਿਤਿਕਾ ਵੱਲੋਂ ਵਧੀਆਂ ਖੇਡਾਂ ਦਾ ਪ੍ਰਦਰਸ਼ਨ ਕਰਦੇ ਹੋਏ 64ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਜਾਣ ਲਈ ਰਸਤਾ ਸਾਫ਼ ਕੀਤਾ।ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਇਹਨਾਂ ਸਾਰੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਆਪਣਾ ਨਾਮ ਗੁਪਤ ਰੱਖਦੇ ਹੋਏ ਦਾਨੀ ਸੱਜਣ ਵੱਲੋਂ ਖਿਡਾਰੀਆਂ ਵਾਸਤੇ ਖੁਰਾਕ ਅਤੇ ਕਿੱਟਾਂ ਆਦਿ ਲਈ 51000/- ਰੁਪੈ ਨਕਦ ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਨੂੰ ਦਿੱਤੇ ਗਏ।ਇਸ ਕਾਰਜ ਲਈ ਪ੍ਰਿੰ: ਗੁਰਜੰਟ ਸਿੰਘ, ਰਛਪਾਲ ਸਿੰਘ ਕੰਗ ਲੈਕ: ਫਿਜੀਕਲ, ਅਮਰਜੀਤ ਸਿੰਘ ਕੋਟਾਲਾ ਪੀ.ਟੀ.ਆਈ ਜੋਧ ਸਿੰਘ ਲੈਕ:, ਰਜਿੰਦਰ ਸਿੰਘ, ਰਣਜੀਤ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ, ਜਤਿੰਦਰ ਕੌਰ, ਰਮਨਜੀਤ ਕੌਰ, ਸੁਰਿੰਦਰ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਦਕਸ਼ ਜਿੰਦਲ, ਅਵਿੰਦਰ ਕੌਰ, ਮਮਤਾ ਦੇਵੀ, ਸੁਖਵੀਰ ਕੌਰ, ਹਰਵਿੰਦਰ ਕੌਰ, ਬਲਜਿੰਦਰ ਕੌਰ, ਰਛਪਾਲ ਕੌਰ, ਰਜਿੰਦਰ ਕੁਮਾਰ, ਕੋਚ ਗੁਰਮੁਖ ਸਿੰਘ ਭੈਣੀ ਸਾਹਿਬ, ਗੁਰਜੀਤ ਕੁੰਡਾ ਹੇਡੋਂ, ਇੰਦਰਜੀਤ ਕੋਟਾਲਾ  ਨੇ ਦਾਨੀ ਸੱਜਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ।
ਬੱਚਿਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਚੇਅਰਮੈਨ ਪਸਵਕ ਆਤਮਾ ਸਿੰਘ ਹੈੱਡ ਮਾਸਟਰ, ਹਰਜੀਤ ਸਿੰਘ ਕੈਨੇਡਾ ਸਟੇਟ ਐਵਾਰਡੀ, ਚਰਨਜੀਤ ਸਿੰਘ  ਕੰਧੋਲਾ ਕੈਨੇਡਾ, ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ, ਦਲਵੀਰ ਸਿੰਘ ਮਾਂਗਟ ਯੂ.ਐਸ.ੲ., ਬਲਜਿੰਦਰ ਸਿੰਘ ਜੀ.ਓ.ਜੀ, ਸਤਪਾਲ ਸਿੰਘ ਸੈਕਟਰੀ ਮੰਡੀ ਬੋਰਡ, ਸੂਬੇਦਾਰ ਮੁਖਤਿਆਰ ਸਿੰਘ, ਕੁਲਦੀਪ ਸਿੰਘ ਘੁੰਮਾਣ, ਸਰਪੰਚ ਰਜਿੰਦਰ ਸਿੰਘ, ਜਸਵਿੰਦਰ ਸਿੰਘ ਪੰਚ, ਗੁਰਸ਼ਨ ਸਿੰਘ ਨਾਗਰਾ, ਸੰਤੋਖ ਸਿੰਘ, ਸਾਹਿਤਕਾਰ ਦੀਪ ਦਿਲਬਰ, ਭਾਗ ਸਿੰਘ, ਕਰਨੈਲ ਸਿੰਘ, ਸਤਵੀਰ ਸਿੰਘ ਬੈਨੀਪਾਲ ਅਤੇ ਕੁਲਦੀਪ ਕੌਰ ਬੈਨੀਪਾਲ ਵਧਾਈ ਦਿੱਤੀ।ਇਹ ਸਾਰੇ ਵਿਅਕਤੀ ਜੋ ਕਿ ਸਕੂਲ ਦੀ ਹਰ ਮਦਦ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ ਸਾਰਿਆਂ ਦਾ ਪ੍ਰਿੰ: ਗੁਰਜੰਟ ਸਿੰਘ ਸੰਗਤਪੁਰਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਉਚੇਚੇ ਤੌਰ `ਤੇ ਧੰਨਵਾਦ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply