Monday, July 6, 2026

ਇਮਾਨਦਾਰੀ ਜਿੰਦਾ ਹੈ – ਬੈਂਕ ਦੇ ਹੈਡ ਕੈਸ਼ੀਅਰ ਨੇ ਮੋੜੇ 10000 ਰੁਪਏ

ਭੀਖੀ/ਮਾਨਸਾ, 24 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਸਰਦੂਲਗੜ੍ਹ ਵਿਖੇ ਮਦਨ ਲਾਲ ਵਾਸੀ ਕਾਹਨੇਵਾਲਾ ਪੈਸੇ PPN2410201816ਜਮਾਂ ਕਰਵਾਉਣ ਆਇਆ ਸੀ, ਪਰ ਉਹ ਭੁਲੇਖੇ ਨਾਲ ਵੱਧ ਪੈਸੇ ਦੇ ਕੇ ਚਲਾ ਗਿਆ।
      ਬੈਂਕ ਦੇ ਹੈਡ ਕੈਸ਼ੀਅਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਦਨ ਲਾਲ ਵਾਸੀ ਕਾਹਨੇਵਾਲਾ ਬੈਂਕ ਵਿੱਚ ਪੈਸੇ ਜਮਾਂ ਕਰਵਾਉਣ ਆਇਆ ਸੀ ਤੇ ਭੁਲੇਖੇ ਨਾਲ ਬੈਂਕ ਦੇ ਭਰੀ ਜਮਾਂ ਪਰਚੀ ਤੋਂ ਵੱਧ ਪੈਸੇ ਦੇ ਕਿ ਚਲਾ ਗਿਆ।ਸ਼ਾਮ ਨੂੰ ਬੈਂਕ ਵਿਖੇ ਜਮਾਂ ਰਾਸ਼ੀ ਦਾ ਹਿਸਾਬ ਕਿਤਾਬ ਮਿਲਾਉਣ `ਤੇ ਪੈਸੇ ਵਧ ਗਏ ਤੇ ਬੈਂਕ ਦੇ ਹੈਡ ਕੈਸ਼ੀਅਰ ਗੁਰਮੀਤ ਸਿੰਘ ਨੇ ਮਦਨ ਲਾਲ ਨੂੰ ਬੈਂਕ ਵਿੱਚ ਬੁਲਾ ਕੇ ਬੈਂਕ ਦੇ ਮੈਨੇਜਰ ਜਤਿੰਦਰ ਸਿੰਘ ਅਤੇ ਸਮੂਹ ਸਟਾਫ ਦੇ ਸਾਹਮਣੇ ਉਹਨਾਂ ਦੀ ਵਾਧੂ ਰਾਸ਼ੀ 10000 ਹਾਜ਼ਰ ਰੁਪਏ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਨੂੰ ਕਾਇਮ ਰੱਖਿਆ।ਹੈਡ ਕੈਸ਼ੀਅਰ ਗੁਰਮੀਤ ਸਿੰਘ ਨੇ ਕਿਹਾ ਕਿ ਇਮਾਨਦਾਰੀ ਮਨੁੱਖ ਦਾ ਸਭ ਤੋਂ ਵੱਡਾ ਗਹਿਣਾ ਹੈ, ਇਹ ਗਹਿਣਾ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਹਰ ਇਨਸਾਨ ਕੋਲ ਹੋਣਾ ਬਹੁਤ ਹੀ ਜਰੂਰੀ ਹੈ।ਇਸ ਸਮੇਂ ਮਦਨ ਲਾਲ ਨੇ ਬੈਂਕ ਦੇ ਕੈਸ਼ੀਅਰ ਦਾ ਧੰਨਵਾਦ ਕੀਤਾ।
     ਇਸ ਮੌਕੇ ਤੇ ਬੈਂਕ ਸਟਾਫ਼ ਦੇ ਐਸ.ਏ ਗੁਰਦੀਪ ਸਿੰਘ, ਕਲਰਕ ਲੀਲਾਧਰ, ਦਫ਼ਤਰੀ ਕੁਲਵਿੰਦਰ ਸਿੰਘ ਗੁਰੂ, ਬੀ.ਸੀ ਲਵਲੀ ਰਾਮ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply