Tuesday, April 28, 2026

`ਸਵੱਛਤਾ ਹੀ ਸੇਵਾ` ਤਹਿਤ ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਵਿਸੇਸ਼ ਮੁਹਿੰਮ

ਭੀਖੀ/ਮਾਨਸਾ, 26 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਹਿਰੂ ਯੁਵਾ ਕੇਦਰ ਮਾਨਸਾ ਵਲੋ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ PPN2610201811ਹਦਾਇਤਾਂ ਅੁਨਸਾਰ ਜਿਲੇ ਵਿੱਚ ਚਲ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਹੇਠ ਅਤੇ ਸਮੂਹ ਲੋਕਾਂ ਦੀ ਭਾਗੀਦਾਰੀ ਕਰਨ ਹਿੱਤ ਜਿਲੇ ਦੇ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਅਤੇ ਡਾਇਰੈਕਟਰ ਪੰਜਾਬ ਉਤਮਜੋਤ ਸਿੰਘ ਰਾਠੋਰ ਦੀ ਅਗਵਾਈ ਅਤੇ ਜਿਲਾ ਯੂਥ ਕੋਆਰਡੀਨੇਟਰ ਪਰਮਜੀਤ ਸੋਹਲ ਅਤੇ ਸਟੇਟ ਲੇਖਾਕਾਰ ਸੰਦੀਪ ਘੰਡ ਦੀ ਦੇਖ ਰੇਖ ਹੇਠ ਨਹਿਰੂ ਯੁਵਾ ਕੇਦਰ ਮਾਨਸਾ ਵਲੋ ਵੀ ਸਵੱਛਤਾ ਹੀ ਸੇਵਾ ਮੁਹਿੰਮ ਹੇਠ ਮਹਾਤਮਾ ਗਾਂਧੀ ਸਵੱਛ ਯੋਜਨਾ ਹੇਠ  ਨੁੱਕੜ ਨਾਟਕ ਤੋ ਇਲਾਵਾ ਪਿੰਡਾਂ ਵਿੱਚ ਸਵੱਛਤਾ ਸਬੰਧੀ ਨਾਹਰੇ ਅਤੇ ਸਕੂਲਾਂ ਅਤੇ ਐਨ.ਐਸ.ਐਸ ਵਲੰਟੀਅਰਜ ਦੇ ਲੇਖ,ਭਾਸਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਤੋ ਇਲਾਵਾ ਲੋਕਾਂ ਨੂੰ ਸਵੱਛਤਾ ਸਬੰਧੀ ਸਹੁੰ ਵੀ ਚੁਕਾਈ ਜਾ ਰਹੀ ਹੈ ਇਸ ਸਬੰਧੀ ਅੱਜ ਪਿੰਡ ਹੀਰੋ ਖੁਰਦ ਅਤੇ ਗੜਦੀ ਦੇ ਵਿੱਚ ਸਵੱਛਤਾ ਸਬੰਧੀ ਨਾਟਕ ਦਸਤਕ ਆਰਟਸ ਗਰੁੱਪ ਵਲੋ ਮਾਤਾ ਧਰਤ ਮਹੱਤ ਸੁਖਵਿੰਦਰ ਸੁੱਖੀ ਜਵਾਹਰਕੇ ਅਤੇ ਲਾਡੀ ਜਟਾਣਾ ਕਲਾਂ ਦੀ ਅਗਵਾਈ ਹੈਠ ਖੇਡਿਆ ਗਿਆ ਜਿਸ ਵਿੱਚ ਭਾਗ ਲੇ ਰਹੇ ਕਲਾਕਾਰਾਂ ਰਾਕੇਸ਼ ਕੁਮਾਰ ਮਮਤਾ ਹੁਸਨਪ੍ਰੀਤ, ਅਮਨਦੀਪ ਕੋਰ ਨੇ ਬੜੇ ਹੀ ਸੁੰਦਰ ਤਰੀਕੇ ਨਾਲ ਸਵੱਛਤਾ ਸਬੰਧੀ ਸੁਨੇਹਾ ਦਿੱਤਾ।
ਇਸ ਮੋਕੇ ਪਿ੍ਰੰਸੀਪਲ ਪਰਮਜੀਤ ਸਿੰਘ ਸਰਕਾਰੀ ਸਕੂਲ ਗੜਦੀ ਬਲਜੀਤ ਸਿੰਘ ਸਮੂਹ ਸਟਾਫ ਅਤੇ ਹੀਰੋ ਖੁਰਦ ਸਤਨਾਮ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।ਇਸ ਮੋਕੇ ਨਾਟਕ ਦੀ ਟੀਮ ਦੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply