ਅੰਮ੍ਰਿਤਸਰ, 26, ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵਲੋਂ ਜਿਲ੍ਹਾ ਸਪੋਰਟਸ ਅਫਸਰ ਦੀ ਰਹਿਨੁਮਾਈ ਹੇਠ ਕਰਵਾਏ
ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹਾ ਪੱਧਰੀ ਟੂਰਨਾਮੈਂਟ ਉਮਰ ਵਰਗ ਅੰ: 25 ਸਾਲ ਮੈਨ-ਵੂਮੈਨ ਦੇੁ ਖੇਡ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ।
ਇਹ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਨੇ ਦੱਸਿਆ ਕਿ ਉਮਰ ਵਰਗ ਅੰ-25 ਦੇ ਕਬੱਡੀ ਲੜਕੀਆਂ ਦੇ ਮੁਕਾਬਲਿਆਂ ਦੀ ਸੁਰੂਆਤ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿੱਚ ਹੋਈ।ਪਹਿਲਾ ਮੈਚ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਅਤੇ ਮਝੈਲ ਸਪੋਰਟਸ ਕਲੱਬ ਮਾਨਾਂਵਾਲਾ ਦਰਿਮਾਨ ਹੋਇਆ। ਜਿਸ ਵਿੱਚ ਮਝੈਲ ਸਪੋਰਟਸ ਕੱਲਬ ਜੇਤੂ ਰਿਹਾ।ਦੂਜਾ ਮੈਚ ਸ:ਸੀ:ਸ ਸਕੂਲ ਛੇਹਰਟਾ ਅਤੇ ਸ:ਸੀ:ਸੈ ਸਕੂਲ ਸਾਂਘਣਾ ਵਿੱਚ ਹੋਇਆ।ਜਿਸ ਵਿੱਚ ਸ:ਸੀ:ਸੈ ਸਕੂਲ ਛੇਹਰਟਾ ਜੇਤੂ ਰਿਹਾ।ਤੀਜਾ ਮੈਚ ਪਿੰਡ ਪੰਚਾਇਤ ਬੋਹੜ ਖੁਰਦ ਅਤੇ ਸ;ਸੀ:ਸੈ ਸਕੂਲ ਹਰਸਸ਼ਾ ਛੀਨਾਂ ਵਿਚਕਾਰ ਹੋਇਆ, ਜਿਸ ਵਿੱਚ ਸ:ਸੀ:ਸੈ ਸਕੂਲ ਹਰਸ਼ਾ ਛੀਨਾ ਜੇਤੂ ਰਿਹਾ।ਚੌਥਾ ਮੈਚ ਸ:ਸੀ:ਸੈ ਸਕੂਲ ਮਾਲ ਰੋਡ ਅਤੇ ਸਪੋਰਟਸ ਕਲੱਬ ਸਾਘਣਾ ਦਰਿਮਾਨ ਹੋਇਆ।ਜਿਸ ਵਿੱਚ ਸਪੋਰਟਸ ਕਲੱਬ ਸਾਘਣਾ ਦੀ ਟੀਮ ਜੇਤੂ ਰਹੀ।
ਬਾਸਕਿਟਬਾਲ ਉਮਰ ਵਰਗ 25 ਸਾਲ ਦੇ ਪਹਿਲੇ ਦਿਨ ਲੜਕਿਆਂ ਦੇ ਮੁਕਾਬਲਿਆ ਵਿੱਚ ਪਹਿਲਾ ਮੈਚ ਡੀ.ਏ.ਵੀ ਸਕੂਲ ਲਾਰੈਂਸ ਰੋਡ ਅਤੇ ਛੇਹਰਟਾ ਕਲੋਨੀ ਵਿਚਕਾਰ ਹੋਇਆ।ਜਿਸ ਵਿੱਚ ਡੀ.ਏ.ਵੀ ਸਕੂਲ ਲਾਰੈਂਸ ਰੋਡ ਦੀ ਟੀਮ 25-15 ਦੇ ਫਰਕ ਨਾਲ ਜੇਤੂ ਰਹੀ।ਦੂਜਾ ਮੈਚ ਯੂਥ ਕਾਲੋੋਨੀ ਕਲੱਬ ਅਤੇ ਪਿੰਡ ਪੰਚਾਇਤ ਬਿਆਸ ਵਿਚਾਰ ਹੋਇਆ।ਜਿਸ ਵਿੱਚ ਯੂਥ ਕਾਲੋਨੀ ਕਲੱਬ ਦੀ ਟੀਮ 33-20 ਦੇ ਅੰਤਰ ਨਾਲ ਜੇਤੂ ਰਹੀ।ਤੀਜਾ ਮੁਕਾਬਲਾ ਅੰਮਿ੍ਰਤਸਰ ਕਲੱਬ ਅਤੇ ਸੇਂਟ ਸਾਈ ਸਕੂਲ ਵਿਚਕਾਰ ਹੋਇਆ।ਜਿਸ ਵਿੱਚ ਅੰਮ੍ਰਿਤਸਰ ਕਲੱਬ ਦੀ ਟੀਮ 34-10 ਦੇ ਅੰਤਰ ਨਾਲ ਜੇਤੂ ਰਹੀ।ਚੌਥਾ ਸਪਰਿੰਗ ਡੇਲ ਸਕੂਲ ਅਤੇ ਨਗਰ ਨਿਗਮ ਰਣਜੀਤ ਐਵਨਿਊ ਵਿਚਕਾਰ ਹੋਇਆ।ਜਿਸ ਵਿੱਚ ਨਗਰ ਨਿਗਮ ਰਣਜੀਤ ਐਵਨਿਊ ਦੀ ਟੀਮ ਨੇ ਸਪਰਿੰਗ ਡੇਲ ਸਕੂਲ ਦੀ ਟੀਮ ਨੂੰ 32-19 ਦੇ ਅੰਤਰ ਨਾਲ ਹਰਾਇਆ।ਲੜਕੀਆਂ ਦਾ ਪਹਿਲਾ ਮੈਚ ਬੀ.ਬੀ.ਕੇ.ਡੀ.ਏ.ਵੀ.ਕਾਲਜ ਅਤੇ ਸ:ਸੀ:ਸੈ ਸਕੂਲ ਸਿਵਾਲਾ ਵਿਚਕਾਰ ਹੋੋਇਆ ਜਿਸ ਵਿੱਚ ਬੀ.ਬੀ.ਕੇ.ਡੀ.ਏ.ਵੀ ਕਾਲਜ ਦੀ ਟੀਮ 34-18 ਦੇ ਅੰਤਰ ਨਾਲ ਜੇਤੂ ਰਹੀ।ਦੂਜਾ ਮੈਚ ਮਾਲ ਰੋਡ ਕਲੱਬ ਅਤੇ ਹੋਲੀ ਹਾਰਟ ਸਕੂਲ ਵਿਚਕਾਰ ਹੋਇਆ।ਜਿਸ ਵਿਚ ਮਾਲ ਰੋੋਡ ਕਲੱਬ ਦੀ ਟੀਮ 36-24 ਦੇ ਅੰਤਰ ਨਾਲ ਜੇਤੂ ਰਹੀ। ਤੀਜਾ ਮੈਚ ਜੀ.ਐਨ.ਡੀ.ਯੂ.ਕੈਂਪਸ ਅਤੇ ਸਰਹਦੇ ਪੰਜਾਬ ਸਪੋਰਟਸ ਕਲੱਬ ਵਿਚਕਾਰ ਹੋਇਆ। ਜਿਸ ਵਿੱਚ ਜੀ.ਐਨ.ਡੀ.ਯੂ ਕੈਂਪਸ ਦੀ ਟੀਮ 34-24 ਦੇ ਅੰਤਰ ਨਾਲ ਜੇਤੂ ਰਹੀ। ਚੌਥਾ ਮੈਚ ਸ:ਸੀ:ਸਕੂਲ ਮਾਲ ਰੋਡ ਅਤੇ ਦਿੱਲੀ ਪਬਲਿਕ ਸਕੂਲ ਵਿਚਕਾਰ ਹੋੋਇਆ। ਜਿਸ ਵਿੱਚ ਸ:ਸੀ:ਸੈ:ਸਕੂਲ ਮਾਲ ਰੋੋਡ ਦੀ ਟੀਮ 29-6 ਦੇ ਅੰਤਰ ਨਾਲ ਜੇਤੂ ਰਹੀ।
ਜੂਡੋੋ ਲੜਕੀਆਂ ਦੇ ਮੁਕਾਬਲੇ ਜੋ ਕਿ ਗੁਰੂ ਰਾਮਦਾਸ ਖਾਲਸਾ ਸੀ:ਸੈ:ਸਕੂਲ ਅੰਮ੍ਰਿਤਸਰ ਵਿੱਚ ਹੋੋ ਰਹੇ ਹਨ। ਜਿਸ ਵਿੱਚ 48 ਕਿਲੋ ਭਾਰ ਵਰਗ ਵਿੱਚ ਜਸਕਰਨਪ੍ਰੀਤ ਕੌਰ (ਗੌ:ਕਾਲਜ) ਪਹਿਲੇ ਸਥਾਨ ਤੇ ਮੁਸਕਾਨ ਸ. ਰਮਾ (ਬੀ.ਬੀ.ਕੇ ਡੀ.ਏ ਕਾਲਜ) ਦੂਜੇ ਸਥਾਨ `ਤੇ ਖੁਸ਼ੀ (ਸ:ਸੀ:ਸੈ:ਸਕੂਲ ਮਾਲ ਰੋੋਡ) ਤੀਜੇ ਸਥਾਨ ਅਤੇ ਹਰਪ੍ਰੀਤ ਕੌਰ (ਸ:ਸੀ:ਸੈ ਸਕੂਲ ਕੋਟ ਬਾਬਾ ਦੀਪ ਸਿੰਘ) ਤੀਜੇ ਸਥਾਨ ਤੇ ਰਹੀ। 52 ਕਿਲੋ ਭਾਰ ਵਰਗ ਵਿਚ ਮਨਪ੍ਰੀਤ ਕੌਰ (ਖਾਲਸਾ ਕਾਲਜ) ਪਹਿਲੇ ਸਥਾਨ ਤੇ ਗੁੰਜਨ (ਐਸ.ਐਲ ਭਵਨ ਸਕੂਲ) ਦੂਜੇ ਸਥਾਨ, ਜਗਬੀਰ ਕੌਰ (ਸ:ਸੀ:ਸੈ ਸਕੂਲ ਕੋਟ ਬਾਬਾ ਦੀਪ ਸਿੰਘ) ਤੀਜੇ ਸਥਾਨ `ਤੇ ਅਤੇ ਪਲਕ( ਸ:ਸੀ:ਸੈ:ਸਕੂਲ ਮਾਲ ਰੋਡ) ਤੀਜੇ ਸਥਾਨ ਤੇ ਰਹੀ।57 ਕਿਲੋ ਭਾਰ ਵਰਗ ਵਿੱਚ ਸਿਮਰਨ ਕੌਰ (ਸ:ਸੀ:ਸਕੂਲ ਕੋੋਟ ਬਾਬਾ ਦੀਪ ਸਿੰਘ) ਪਹਿਲੇ ਸਥਾਨ ਤੇ ਸੁਮਨਦੀਪ ਕੌਰ (ਬੀ.ਬੀ.ਕੇ.ਡੀ.ਏ.ਵੀ ਕਾਲਜ) ਦੂਜੇ ਸਥਾਨ ਤੇ ਅੰਜਲੀ (ਸ:ਸੀ:ਸੈ:ਸਕੂਲ ਮਾਲ ਰੋਡ) ਤੀਜੇ ਸਥਾਨ ਤੇ ਰਹੀ।63 ਕਿਲੋ ਭਾਰ ਵਰਗ ਵਿੱਚ ਰਾਜਵਿੰਦਰ ਕੌਰ (ਬੀ.ਬੀ.ਕੇ.ਡੀ.ਏ.ਵੀ.ਕਾਲਜ) ਪਹਿਲੇ ਸਥਾਨ ਤੇ ਕੋਮਲ (ਸ:ਸੀ:ਸੈ:ਸਕੂਲ ਮਾਲ ਰੋਡ) ਦੂਜੇ ਸਥਾਨ `ਤੇ ਰਹੀ।70 ਭਾਰ ਵਰਗ ਵਿੱਚ ਸਤਿੰਦਰ ਕੌਰ (ਸ:ਸੀ:ਸੈ:ਸਕੂਲ ਕੋਟ ਬਾਬਾ ਦੀਪ ਸਿੰਘ) ਪਹਿਲੇ ਸਥਾਨ ਤੇ ਤਾਨੀਆ (ਬੀ.ਬੀ.ਕੇ.ਡੀ.ਏ.ਵੀ ਕਾਲਜ) ਦੂਜੇ ਅਤੇ ਪਵਨਪ੍ਰੀਤ ਕੌਰ (ਜੀ.ਐਨ.ਡੀ.ਯੂ) ਤੀਜੇ ਸਥਾਨ `ਤੇ ਰਹੀ। 78 ਭਾਰ ਵਰਗ ਮਨਦੀਪ ਕੌਰ (ਗੌ: ਕਾਲਜ) ਪਹਿਲੇ ਸਥਾਨ ਤੇ ਰਹੀ। 78 ਕਿਲੋ ਭਾਰ ਵਿੱਚ ਮਨਪ੍ਰੀਤ ਕੌਰ (ਬੀ.ਬੀ.ਕੇ.ਡੀ.ਏ.ਵੀ ਕਾਲਜ) ਪਹਿਲੇ ਸਥਾਨ ਤੇ ਰਹੀ।
ਰਿਧਮਿਕ ਜਿਮਨਾਸਟਿਕ ਲੜਕੀਆਂ ਵਿੱਚ ਖਾਲਸਾ ਕਾਲਜ ਅੰਮਿ੍ਰਤਸਰ ਦੀ ਟੀਮ ਪਹਿਲੇ ਸਥਾਨ ਤੇ ਰਹੀ, ਜੀ.ਐਸ.ਏ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ ਅਤੇ ਅਜੀਤ ਵਿਦਿਆਲਯ ਸੀ:ਸੈ:ਸਕੂਲ ਦੀ ਟੀਮ ਤੀਜੇ ਸਥਾਨ ਤੇ ਰਹੀ। ਆਰਟਿਸਟਿਕ ਜਿਮਨਾਸਟਿਕ ਲੜਕੀਆਂ ਵਿੱਚ ਜੀ.ਐਸ.ਏ ਕਲੱਬ ਦੀ ਟੀਮ ਪਹਿਲੇ ਸਥਾਨ ਤੇ ਰਹੀ, ਸੀ:ਸੀ:ਸੈ:ਸਕੂਲ ਮਾਲ ਰੋਡ ਦੀ ਟੀਮ ਦੂਜੇ ਸਥਾਨ ਤੇ ਰਹੀ ਅਤੇ ਪੀ.ਬੀ.ਐਨ ਸੀ:ਸੈ:ਸਕੂਲ ਦੀ ਟੀਮ ਤੀਜੇ ਸਥਾਨ ਤੇ ਰਹੀ।
ਹੈਂਡਬਾਲ ਵੂਮੈਨ ਦੇ ਪਹਿਲੇ ਦਿਨ ਦੇ ਮੁਕਾਬਲਿਆ ਵਿਚ ਪਹਿਲਾ ਮੈਚ ਸ:ਸੀ:ਸੈ:ਸਕੂਲ ਕੋਟ ਖਾਲਸਾ ਅਤੇ ਜੀ.ਐਨ.ਡੀ.ਯੂ ਕੈਂਪਸ ਵਿਚਕਾਰ ਹੋਇਆ।ਜਿਸ ਵਿੱਚ ਕੋਟ ਖਾਲਸਾ ਦੀ ਟੀਮ 21-20 ਦੇ ਅੰਤਰ ਨਾਲ ਜੇਤੂ ਰਹੀ। ਦੂਜਾ ਮੈਚ ਖਾਲਸਾ ਕਾਲਜ ਫਾਰ ਵੂਮੈਨ ਅਤੇ ਕੋਟ ਖਾਲਸਾ ਸਕੂਲ ਵਿਚਕਾਰ ਹੋਇਆ।ਜਿਸ ਵਿੱਚ ਖਾਲਸਾ ਕਾਲਜ ਫਾਰ ਵੂਮੈਨ 20-15 ਦੇ ਅੰਤਰ ਨਾਲ ਜੇਤੂ ਰਹੀ।ਤੀਜਾ ਮੈਚ ਖਾਲਸਾ ਕਾਲਜ ਸਕੂਲ ਗਰਲਜ ਅਤੇ ਸ:ਸੀ:ਸਕੂਲ ਪੁਤਲੀਘਰ ਵਿਚਕਾਰ ਹੋਇਆ।ਖਾਲਸਾ ਕਾਲਜ ਗਰਲਜ ਦੀ ਟੀਮ 15-10 ਦੇ ਅੰਤਰ ਨਾਲ ਜੇਤੂ ਰਹੀ।ਹੈਡਬਾਲ ਮੈਨ ਵਿਚ ਪਹਿਲਾ ਮੁਕਾਬਲਾ ਖਾਲਸਾ ਕਾਲਜ ਸੀ:ਸੈ:ਸਕੂਲ ਅਤੇ ਸ੍ਰੀ ਗੁਰੂ ਹਰਿਕਿ੍ਰਸ.ਨ ਸਕੂਲ ਬਾਈਪਾਸ ਵਿਚਕਾਰ ਹੋਇਆ। ਜਿਸ ਵਿੱਚ ਖਾਲਸਾ ਕਾਲਜ ਸੀ:ਸੈ:ਸਕੂਲ ਦੀ ਟੀਮ 16-7 ਦੇ ਅੰਤਰ ਨਾਲ ਜੇਤੂ ਰਹੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media