Wednesday, March 11, 2026

ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਚ ਅਦਾਲਤਾਂ ਤੱਕ ਜਾਵਾਂਗੇ – ਸੁਖਬੀਰ ਬਾਦਲ

ਕੈਪਟਨ ਸਰਕਾਰ ਅਤਿਆਚਾਰ ਕਰ ਰਹੀ ਹੈ – ਸ਼ਵੇਤ ਮਲਿਕ
ਅਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੁਸਿਹਰੇ ’ਤੇ ਵਾਪਰੇ ਦਰਦਨਾਕ ਰੇਲ ਹਾਦਸੇ ਦੇ ਮਿ੍ਰਤਕਾਂ ਦੀ ਆਤਮਿਕ ਸ਼ਾਂਤੀ ਨਮਿਤ ਸ੍ਰੋਮਣੀ ਅਕਾਲੀ PPN2810201804ਦਲ ਅਤੇ ਭਾਜਪਾ ਵਲੋਂ ਗੁਰਦਵਾਰਾ ਨਾਨਕਸਰ ਨੇੜੇ ਜੋੜਾ ਫਾਟਕ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਉਪਰੰਤ ਕੀਰਤਨ, ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਵਿਖੇ ਕੀਤਾ ਗਿਆ। ਜਿਸ ਵਿਚ ਪੀੜਤ ਪਰਿਵਾਰਾਂ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸਮੇਤ ਸੀਨੀਅਰ ਅਕਾਲੀ ਭਾਜਪਾ ਆਗੂ, ਵਰਕਰ ਅਤੇ ਸ਼ਹਿਰੀਆਂ ਨੇ ਹਿਸਾ ਲਿਆ।ਪੂਰਾ ਇਲਾਕਾ ਪੁਲੀਸ ਛਾਉਣੀ ’ਚ ਤਬਦੀਲ ਹੋਇਆ ਨਜ਼ਰ ਆਇਆ।
PPN2810201803ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਚ ਅਦਾਲਤਾਂ ਤੱਕ ਜਾਣਗੇ।ਉਹਨਾਂ ਰੇਲ ਹਾਦਸਾ ਸੰਘਰਸ਼ ਕਮੇਟੀ ਨਾਲ ਮਿਲ ਕੇ ਲੜਾਈ ਤੇਜ ਕਰਨ ਲਈ ਵਰਕਰਾਂ ਨੁੰ ਹਦਾਇਤ ਕੀਤੀ।ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਵਰਗੇ ਲੋਕ ਸ਼ਰੇਆਮ ਜਨਤਕ ਤੌਰ ’ਤੇ ਮਸ਼ਕਰੀਆਂ ਕਰ ਕੇ ਪੀੜਤਾਂ ਦੇ ਜਖਮਾਂ ’ਤੇ ਨਮਕ ਛਿੜਕ ਰਹੇ ਹਨ।ਉਹਨਾਂ ਕਿਹਾ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਸਮੂਹਿਕ ਹਤਿਆ ਮਨੁਖੀ ਘਾਣ ਹੈ।ਸਿੱਧੂ ਜੋੜੀ ਅਤੇ ਮੇਲਾ ਪ੍ਰਬੰਧਕਾਂ ਵਲੋਂ ਕੀਤੀ ਗਈ ਇਨੀ ਵਡੀ ਅਣਗਹਿਲੀ ਮੁਆਫੀ ਨਹੀਂ ਹੋ ਸਕਦੀ।ਉਹਨਾਂ ਸਭ ਨੂੰ ਇਕਠੇ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿਤਾ।ਉਨਾਂ ਪੀੜਤਾਂ ਨੁੰ ਇੱਕ ਇੱਕ ਕਰੋੜ ਰੁਪੈ ਮੁਆਵਾ, ਨੋਕਰੀਆਂ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਕੀ ਗਰੀਬਾਂ ਦੀ ਅਵਾਜ 10 ਜਨਪਤ ਤੱਕ ਨਹੀਂ ਪਹੁੰਚਦੀ? ਉਹਨਾਂ ਕਿਹਾ ਕਿ ਸਰਕਾਰ ਵਲੋਂ 5 -5 ਲੱਖ ਰੁਪੈ ਦੇ ਕੇ ਪੀੜਤਾਂ ਦੀ ਮੂੰਹ ਬੰਦ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ? ਉਹਨਾਂ ਪ੍ਰਬੰਧਕਾਂ ਅਤੇ ਸਰਕਾਰ ਵਲੋਂ ਵਰਤੀ ਗਈ ਕੁਤਾਹੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਿੱਧੂ ਜੋੜੀ, ਮਿਠੂ ਮਦਾਨ ਅਤੇ ਸਰਕਾਰ ਵਲੋਂ ਜਿਮੇਵਾਰੀ ਤੋਂ ਕੰਮ ਲਿਆ ਗਿਆ ਹੁੰਦਾ ਤਾਂ ਇਹ ਦੁਖਾਂਤ ਟਲ ਸਕਦਾ ਸੀ। ਉਨਾਂ ਸਿੱਧੂ ਪਰਿਵਾਰ ਵਲੋਂ ਗਰੀਬਾਂ ਨੂੰ ਡਰਾਉਣ ਧਮਕਾਉਣ ਦੀ ਸਖਤ ਨਿਖੇਧੀ ਕੀਤੀ।
ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਅਤੇ ਮਿਠੂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਸਿਆਸਤ ਕਰਨ ’ਤੇ ਉਤਾਰੂ ਸਨ, ਜਿਨਾਂ ਨੇ ਲੋਕਾਂ ਨੂੰ ਰੇਲਵੇ ਟਰੈਕ ਤੱਕ ਪਹੁੰਚਾਇਆ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਰਾਜ ਧਰਮ ਨਿਭਾਉਣ ਦੀ ਥਾਂ ਅਤਿਆਚਾਰ ਕਰ ਰਹੀ ਹੈ, ਪਰ ਅਸੀ ਆਪਣੇ ਫਰਜਾਂ ਤੋਂ ਪਿਛੇ ਨਹੀਂ ਹਟਾਂਗੇ।ਇਸ ਮੌਕੇ ਸਟੇਜ ਸਕਤਰ ਦੀ ਸੇਵਾ ਵਿਰਸਾ ਸਿੰਘ ਵਲਟੋਹਾ ਨੇ ਨਿਭਾਈ।
ਇਸ ਮੌਕੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਗੁਲਜਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿਲੋਂ, ਡਾ: ਦਲਜੀਤ ਸਿੰਘ ਚੀਮਾ, ਅਨਿਲ ਜੋਸ਼ੀ (ਸਾਰੇ ਸਾਬਕਾ ਮੰਤਰੀ) ਵੀਰ ਸਿੰਘ ਲੋਪੋਕੇ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਡਾ: ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏਆਰ, (ਸਾਬਕਾ ਵਿਧਾਇਕ) ਮਨਜਿੰਦਰ ਸਿੰਘ ਸਿਰਸਾ, ਰਜਿੰਦਰ ਮੋਹਨ ਸਿੰਘ ਛੀਨਾ, ਤਲਬੀਰ ਸਿੰਘ ਗਿਲ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਗੁਰਪ੍ਰੀਤ ਰਾਜੂ ਖੰਨਾ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਗੁਰਬਚਨ ਸਿੰਘ ਕਰਮੂਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਰਤਨ ਸਿੰਘ ਜਫਰਵਾਲ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਸੁਰਜੀਤ ਸਿੰਘ ਭਿਟੇਵਡ, ਹਰਪਾਲ ਸਿੰਘ ਜਲਾ, ਨਵਤੇਜ ਸਿੰਘ ਢੱਡੇ, ਭਾਈ ਰਾਮ ਸਿੰਘ (ਸਾਰੇ ਮੈਬਰ ਸੋ੍ਰਮਣੀ ਕਮੇਟੀ), ਮੇਜਰ ਸ਼ਿਵੀ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਭਗਨਾ, ਹਰਦਲਬੀਰ ਸਿੰਘ ਸ਼ਾਹ, ਸ਼ਮਸ਼ੇਰ ਸਿੰਘ ਸ਼ੇਰਾ, ਕਿਰਨਪ੍ਰੀਤ ਮੋਨੂ, ਬਲਦੇਵ ਸਿੰਘ ਤੇੜਾ, ਦਿਲਬਾਗ ਵਡਾਲੀ, ਗੁਰਜੀਤ ਸਿੰਘ ਬਿਜਲੀਵਾਲ, ਅਮ੍ਰਿਤਪਾਲ ਸਿੰਘ ਕਲੇਰ, ਅਜੈਬੀਰਪਾਲ ਸਿੰਘ ਰੰਧਾਵਾ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਪੰਚ ਸਰਪੰਚ ਅਤੇ ਕੌਸਲਰ ਆਦਿ ਮੌਜੂਦ ਸਨ।
 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply