ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਅੰਦਰ ਅਵਾਰਾ ਪਸ਼ੂਆਂ ਕਾਰਨ ਹਾਦਸੇ ਏਨੇ ਵਧ ਗਏ ਹਨ ਕਿ ਲੋਕਾਂ ਦਾ ਘਰਾਂ ‘ਚੋਂ
ਨਿਕਲਣਾ ਮੁਸ਼ਕਲ ਹੋ ਗਿਆ।ਸ਼ਹਿਰ ਦੀਆਂ ਗਲੀਆਂ ‘ਚ ਅਵਾਰਾ ਪਸ਼ੂਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਅਜਿਹਾ ਮਾਮਲਾ ਸ਼ਹਿਰ ਅੰਦਰ ਅਮਰੀਕ ਰੋਡ ‘ਤੇ ਦੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਲੜਕੀ ਆਪਣੀ ਦਾਦੀ ਨੂੰ ਐਕਟਿਵਾ ‘ਤੇ ਬਿਠਾ ਕੇ ਲਿਜਾ ਰਹੀ ਸੀ ਅਤੇ ਗਲੀ ‘ਚ ਖੜੇ ਅਵਾਰਾ ਪਸ਼ੂਆਂ ਨੇ ਅਚਾਨਕ ਹੀ ਹਮਲਾ ਕੀਤਾ, ਜਿਸਦੇ ਡਰ ਤੋਂ ਲੜਕੀ ਨੇ ਐਕਟਿਵਾ ਤੇਜ ਕੀਤੀ ਅਤੇ ਸੰਤੁਲਣ ਵਿਗੜਨ ਕਾਰਨ ਉਸ ਦੀ ਦਾਦੀ ਸੜਕ ‘ਤੇ ਡਿੱਗ ਪਈ ਅਤੇ ਸਿਰ ‘ਤੇ ਸੱਟ ਲੱਗਣ ਕਾਰਨ ਗੰਭੀਰ ਜਖਮੀ ਹੋ ਗਈ, ਜਿਸ ਨੂੰ ਵੈਲਫੇਅਰ ਸੁਸਾਇਟੀ ਮੈਂਬਰ ਰਹੁਲ ਸੋਨੀ ਅਤੇ ਸਾਹਿਬ ਸਿੰਘ ਨੇ ਇਲਾਜ਼ ਲਈ ਹਸਪਤਾਲ ਪਹੁੰਚਾਇਆ, ਬਜੁਰਗ ਔਰਤ ਦੀ ਪਹਿਚਾਣ ਕਸ਼ੱਲਿਆ ਦੇਵੀ ਵਾਸੀ ਅਮਰੀਕ ਸਿੰਘ ਰੋਡ ਦੇ ਤੌਰ ‘ਤੇ ਹੋਈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media