Friday, September 25, 2026

ਅਵਾਰਾ ਪਸ਼ੂਆਂ ਦੇ ਅਚਾਨਕ ਹਮਲੇ `ਚ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਅੰਦਰ ਅਵਾਰਾ ਪਸ਼ੂਆਂ ਕਾਰਨ ਹਾਦਸੇ ਏਨੇ ਵਧ ਗਏ ਹਨ ਕਿ ਲੋਕਾਂ ਦਾ ਘਰਾਂ ‘ਚੋਂ PPN2810201804ਨਿਕਲਣਾ ਮੁਸ਼ਕਲ ਹੋ ਗਿਆ।ਸ਼ਹਿਰ ਦੀਆਂ ਗਲੀਆਂ ‘ਚ ਅਵਾਰਾ ਪਸ਼ੂਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਅਜਿਹਾ ਮਾਮਲਾ ਸ਼ਹਿਰ ਅੰਦਰ ਅਮਰੀਕ ਰੋਡ ‘ਤੇ ਦੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਲੜਕੀ ਆਪਣੀ ਦਾਦੀ ਨੂੰ ਐਕਟਿਵਾ ‘ਤੇ ਬਿਠਾ ਕੇ ਲਿਜਾ ਰਹੀ ਸੀ ਅਤੇ ਗਲੀ ‘ਚ ਖੜੇ ਅਵਾਰਾ ਪਸ਼ੂਆਂ ਨੇ ਅਚਾਨਕ ਹੀ ਹਮਲਾ ਕੀਤਾ, ਜਿਸਦੇ ਡਰ ਤੋਂ ਲੜਕੀ ਨੇ ਐਕਟਿਵਾ ਤੇਜ ਕੀਤੀ ਅਤੇ ਸੰਤੁਲਣ ਵਿਗੜਨ ਕਾਰਨ ਉਸ ਦੀ ਦਾਦੀ ਸੜਕ ‘ਤੇ ਡਿੱਗ ਪਈ ਅਤੇ ਸਿਰ ‘ਤੇ ਸੱਟ ਲੱਗਣ ਕਾਰਨ ਗੰਭੀਰ ਜਖਮੀ ਹੋ ਗਈ, ਜਿਸ ਨੂੰ ਵੈਲਫੇਅਰ ਸੁਸਾਇਟੀ ਮੈਂਬਰ ਰਹੁਲ ਸੋਨੀ ਅਤੇ ਸਾਹਿਬ ਸਿੰਘ ਨੇ ਇਲਾਜ਼ ਲਈ ਹਸਪਤਾਲ ਪਹੁੰਚਾਇਆ, ਬਜੁਰਗ ਔਰਤ ਦੀ ਪਹਿਚਾਣ ਕਸ਼ੱਲਿਆ ਦੇਵੀ ਵਾਸੀ ਅਮਰੀਕ ਸਿੰਘ ਰੋਡ ਦੇ ਤੌਰ ‘ਤੇ ਹੋਈ।
 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply