Tuesday, September 1, 2026

ਤਿਉਹਾਰ ਆਪਸੀ ਪਿਆਰ ਤੇ ਏਕਤਾ ਪੈਦਾ ਕਰਦੇ ਹਨ – ਪ੍ਰਿੰ. ਭਾਰਤ ਭੂਸ਼ਨ

ਕਿਹਾ ਖੁਸ਼ੀਆਂ ਨੂੰ ਬਰਕਰਾਰ ਰੱਖਣਾ ਸਾਡੇ ਆਪਣੇ ਹੱਥ
ਬਟਾਲਾ, 30 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਤਿਉਹਾਰਾਂ ਦੀ ਮਹੱਤਤਾ ਨੂੰ ਸਮਝਦਿਆਂ ਇਨਾਂ ਨੂੰ ਪਿਆਰ ਤੇ ਸਦਭਾਵਨਾ ਨਾਲ ਮਨਾਉਣਾ Bharat Bhushanਚਾਹੀਦਾ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਤੇ ਮੈਬਰ ਲਾਇਨਜ਼ ਕਲੱਬ ਮੁਸਕਾਨ ਬਟਾਲਾ 321-ਡੀ ਦੇ ਸਰਗਰਮ ਮੈਬਰ ਭਾਰਤ ਭੂਸ਼ਨ ਦਾ ਕਹਿਣਾ ਹੈ ਕਿ ਦੀਵਿਆਂ ਦਾ ਤਿਉਹਾਰ ਦਿਵਾਲੀ ਸਾਨੂੰ ਖੁਸ਼ੀਆਂ ਨਾਲ ਮਨਾਉਣਾ ਹੈ ਤੇ ਇਸ ਤਿਉਹਾਰ ਤੇ ਸਾਨੂੰ ਇਸ ਗੱਲ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਪਟਾਕਿਆਂ ਦੀ ਵਰਤੋ ਬਿਲਕੁੱਲ ਹੀ ਨਾ ਕੀਤੀ ਜਾਵੇ ਤੇ ਪਟਾਕਿਆਂ ਵਾਸਤੇ ਖਰਚੇ ਗਏ ਪੈਸੇ, ਪੈਸਿਆਂ ਨੂੰ ਅੱਗ ਲਗਾਉਣ ਦੇ ਬਰਾਬਰ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਪਟਾਕਿਆਂ ਦੀ ਬਜਾਏ ਆਪਣੀ ਵਰਦੀ ਜਾਂ ਪੜਾਈ ਨਾਲ ਸਬੰਧਿਤ ਸਮਾਨ ਲੈ ਕੇ ਰੱਖਣ ਜ਼ੋ ਕਿ ਉਹਨਾ ਦੇ ਭਵਿੱਖ ਵਿਚ ਕੰਮ ਆਵੇ।
ਪ੍ਰਿ. ਭਾਰਤ ਭੂਸ਼ਨ ਨੇ ਕਿਹਾ ਕਿ ਪਟਾਕਿਆਂ ਨਾਲ ਕਈ ਹਾਦਸੇ ਵੀ ਹੁੰਦੇ ਹਨ, ਜਿਹੜੇ ਕਿ ਇਨਸਾਨ ਨੂੰ ਜਿੰਦਗੀ ਭਰ ਵਾਸਤੇ ਤਬਾਹ ਕਰ ਦਿੰਦੇ ਹਨ।ਪਟਾਕਿਆਂ ਦੇ ਧੂੰਏ ਨਾਲ ਸਾਹ ਦੇ ਰੋਗੀਆਂ ਨੂੰ ਮੁਸ਼ਕਲ ਪੇਸ਼ ਆਉਦੀ ਤੇ ਉਨਾਂ ਦੀ ਜਾਨ ਵੀ ਜਾ ਸਕਦੀ ਹੈ।ਜਿਆਦਾਤਰ ਦਿਵਾਲੀ ਦੀ ਰਾਤ ਹਾਦਸੇ ਹੂੰਦੇ ਜਿੰਨਾ ਬੱਚਿਆਂ ਦੀਆਂ ਅੱਖਾਂ ਦੀ ਰੋਸਨੀ, ਚਿਹਰੇ ਦੀ ਖੁਬਸੂਰਤੀ, ਹੱਥਾਂ ਦਾ ਸੜਨਾ ਆਦਿ ਘਟਨਾਵਾਂ ਪਟਾਕਿਆਂ ਕਾਰਣ ਹੀ ਵਾਪਦੀਆਂ ਹਨ।ਭਿਆਨਕ ਅੱਗ ਵਿਚ ਕਈ ਵਾਰ ਦੁਕਾਨਾਂ ਤੇ ਕਈਆਂ ਦੇ ਘਰ ਸੜ ਕੇ ਸੁਆਹ ਹੋ ਜਾਂਦੇ ਹਨ।ਦਮੇ ਦੇ ਰੋਗੀਆਂ ਨੂੰ ਡਾਕਟਰ ਸਲਾਹ ਦੇ ਰਹੇ ਹਨ, ਦਿਵਾਲੀ ਦੇ ਦਿਨਾਂ ਦੇ ਆਸ ਪਾਸ ਦਮੇ ਦੇ ਮਰੀਜਾਂ ਨੂੰ ਪਹਾੜੀ ਏਰੀਏ ਵਿੱਚ ਚਲੇ ਜਾਣਾ ਚਾਹੀਦਾ ਹੈ।ਕਿਉਂਕਿ ਉਥੇ ਜਿਆਦਾ ਦਰੱਖਤ ਤੇ ਵਸੋਂ ਘਟ ਹੋਣ ਕਾਰਨ ਸਾਹ ਸੌਖਾ ਆਉਦਾ ਹੈ।ਸਕੂਲ ਦੇ ਵਿਦਿਆਰਥੀਆਂ ਨੇ ਪਟਾਕੇ ਨਾ ਚਲਾ ਕੇ ਵਾਤਾਵਰਣ ਨੂੰ ਗੰਦਲਾ ਹੋਣ ਤੋ ਬਚਾਉਣ ਦਾ ਯਕੀਨ ਦਿਵਾਇਆ ਅਤੇ ਪ੍ਰਦੂਸ਼ਣ ਰ਼ਿਹਤ ਦਿਵਾਲੀ ਮਨਾਉਣ ਦੀ ਸਹੁੰ ਚੁੱਕੀ।ਪ੍ਰਿ. ਭਾਰਤ ਭੂਸ਼ਨ ਨੇ ਕਿਹਾ ਕਿ ਗਰੀਨ ਦਿਵਾਲੀ ਮਨਾਈ ਜਾਵੇ ਤਾਂ ਜੋ ਤਿਓਹਾਰ ਦੀਆਂ ਖੁਸ਼ੀਆਂ ਕਿਤੇ ਗਮੀ ਵਿੱਚ ਨਾ ਬਦਲ ਜਾਣ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply