Sunday, July 26, 2026

ਕਾਰ ਛੱਡ ਕੇ ਭੱਜੇ ਸ਼ੱਕੀ ਵਿਅਕਤੀ

ਅੰਮ੍ਰਿਤਸਰ 31 ਅਕਤੂਬਰ, 2018 (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦੋਵਾਂ ਪ੍ਰਮੁੱਖ ਗੇਟਾਂ `ਤੇ ਕੀਤੇ ਗਏ ਅਤਿ-ਆਧੁਨਿਕ ਸੁਰੱਖਿਆ ਪ੍PPN3110201820ਰਬੰਧਾਂ ਅਤੇ ਪੰਜਾਬ ਪੁਲਿਸ ਵਲੋਂ ਦੋਵਾਂ ਗੇਟਾਂ ਦੇ ਬਾਹਰ ਲਾਏ ਗਏ ਨਾਕੇ ਦੇ ਕਾਰਨ ਸ਼ੱਕੀ ਆਪਣੀ ਗੱਡੀ ਛੱਡ ਕੇ ਭੱਜ ਗਏ ਹਨ।ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਪਹਿਲਾਂ ਹੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸੁਚੇਤ ਹੈ ਜਿਸ ਕਰਕੇ ਬਾਹਰੀ ਗੱਡੀਆਂ ਦੇ ਦਾਖਲੇ `ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।ਜਦੋਂ ਦੇਰ ਸ਼ਾਮ ਕਰੀਬ 4:00 ਵਜੇ ਇੱਕ ਫੌਰਚੂਨਰ ਚਿੱਟੇ ਰੰਗ ਦੀ ਗੱਡੀ ਜਿਸ ਦਾ ਨੰਬਰ ਪੀ.ਐਨ.ਸੀ 14 ਹੈ ਜਦੋਂ ਰਾਮ ਤੀਰਥ ਰੋਡ ਗੇਟ ਰਾਹੀਂ ਅੰਦਰ ਦਾਖਲ ਹੋਣ ਲੱਗੀ ਤਾਂ ਬੂਮ-ਬੈਰੀਅਰ ਤੇ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਰੋਕ ਲਿਆ ਗਿਆ, ਉਨ੍ਹਾਂ ਨੇ ਆਪਣੇ-ਆਪ ਨੂੰ ਕਬੱਡੀ ਦੇ ਖਿਡਾਰੀ ਦੱਸਿਆ ਅਤੇ ਗਰਾਊਂਡ ਵਿੱਚ ਜਾਣ ਲਈ ਕਿਹਾ।ਪਰ ਜਦੋਂ ਉਹ ਕੋਈ ਵੀ ਦਸਤਾਵੇਜ਼ ਜਾਂ ਪਛਾਣ ਪੱਤਰ ਨਾ ਦੇ ਸਕੇ ਤਾਂ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਗਈ।ਉਹ ਵਾਪਸੀ `ਤੇ ਜਦੋਂ ਬਾਹਰਲੇ ਗੇਟ ਰਾਹੀਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਨੂੰ ਪੁਲਿਸ ਚੌਂਕੀ ਮਾਹਲ ਦੇ ਇੰਚਾਰਜ਼ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਲਗਾਏ ਗਏ ਸਾਂਝੇ ਨਾਕੇ `ਤੇ ਰੋਕ ਲਿਆ ਗਿਆ।ਪੁਲਿਸ ਵਲੋਂ ਪੁੱਛ-ਪੜਤਾਲ ਅਤੇ ਤਲਾਸ਼ੀ ਕਰਨ `ਤੇ ਉਹ ਉਥੋਂ ਭੱਜ ਨਿਕਲੇ।ਪੁਲਿਸ ਨੇ ਫੌਰਚੂਨਰ ਗੱਡੀ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply