ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਮਣੀਆਂ) – ਅੰਮ੍ਰਿਤਸਰ ਖੇਤਰ ਨਾਲ ਸਬੰਧਤ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ 13, 14 ਅਤੇ 15
ਨਵੰਬਰ ਨੂੰ ਹੋਣਗੇ।ਇਹਨਾਂ ਵਿੱਦਿਅਕ ਮੁਕਾਬਲਿਆਂ ਦੇ ਇੰਚਾਰਜ ਬੋਰਡ ਅਧਿਕਾਰੀ ਸ੍ਰੀਮਤੀ ਰਜਿੰਦਰ ਚੌਹਾਨ ਨੇ ਦੱਸਿਆ ਕਿ ਇਕਾਂਗੀ, ਗੱਤਕਾ, ਸੁੰਦਰ ਲਿਖਾਈ, ਚਿੱਤਰਕਲਾ, ਭੰਗੜਾ, ਸੋਲੋ ਡਾਂਸ ਅਤੇ ਸਹੀ ਸ਼ਬਦ ਜੋੜ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਸ਼ਬਦ ਗਾਇਨ, ਗੀਤ, ਗਿੱਧਾ, ਆਮ ਗਿਆਨ, ਮੌਲਿਕ ਲਿਖਤ, ਭਾਸ਼ਣ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ ਜਾਣਗੇ।ਇਸੇ ਤਰ੍ਹਾਂ ਪਿ੍ਰੰਮ ਰੋਜ਼ਿਜ਼ ਇੰਗਲਿਸ਼ ਸਕੂਲ ਕੋਟ ਆਤਮਾ ਰਾਮ ਵਿਖੇ ਵਾਰ, ਕਵੀਸ਼ਰੀ, ਲੋਕ-ਨਾਚ ਅਤੇ ਰਵਾਇਤੀ ਗੀਤ ਦੇ ਮੁਕਾਬਲੇੇ ਹੋਣਗੇ।ਸ੍ਰੀਮਤੀ ਰਜਿੰਦਰ ਚੌਹਾਨ ਨੇ ਕਿਹਾ ਕਿ ਜਿਲ੍ਹੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਖੇਤਰ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਯੋਗ ਹਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media