Sunday, June 14, 2026

ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਟੀਮ ਨੇ ਕੀਰਤਨ ਮੁਕਾਬਲੇ ਹਾਸਲ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਦਮਦਮੀ ਟਕਸਾਲ ਰਣਜੀਤ PPN0411201803ਅਖ਼ਾੜਾ ਸ਼ੋਸ਼ਲ ਵੈਲਫ਼ੇਅਰ ਟਰੱਸਟ ਵਡਾਲਾ ਗ੍ਰੰਥੀਆਂ, ਬਟਾਲਾ ਵਲੋਂ ਕਰਵਾਏ ਗਏ ਧਾਰਮਿਕ ਮੁਕਾਬਲੇ ਦੇ ਕੀਰਤਨ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਸਕੂਲ ਦੇ ਪ੍ਰਿੰਸੀਪਲ ਏ.ਐਸ ਗਿੱਲ ਨੇ ਵਿਦਿਆਰਥੀ ਗੁਰਜਾਪ ਸਿੰਘ ਤੇ ਉਸ ਦੀ ਟੀਮ ਨੂੰ ਇਸ ਜਿੱਤ ’ਤੇ ਮੁਬਾਰਕਬਾਦ ਦਿੱਤੀ।
    ਪ੍ਰਿੰਸੀਪਲ ਗਿੱਲ ਨੇ ਦੱਸਿਆ ਕਿ ਗੁਰਜਾਪ ਸਿੰਘ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ, ਜੋ ਵਿੱਦਿਆ ਦੇ ਨਾਲ ਧਾਰਮਿਕ ਖੇਤਰ ’ਚ ਖਾਸਾ ਨਾਮਣਾ ਖੱਟ ਰਿਹਾ ਹੈ।ਉਨ੍ਹਾਂ ਦੱਸਿਆ ਕਿ ਉਕਤ ਟਰੱਸਟ ਵਲੋਂ ਕਰਵਾਏ ਗਏ ਮੁਕਾਬਲੇ ’ਚ ਗੁਰਜਾਪ ਸਿੰਘ ਦੀ ਟੀਮ ਨੇ ਦੂਸਰਾ ਸਥਾਨ ਹੈ।ਉਨ੍ਹਾਂ ਇਸ ਜਿੱਤ ’ਤੇ ਜਸਵਿੰਦਰ ਕੌਰ ਤੇ ਪਲਵਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਗੁਰਜਾਪ ਸਿੰਘ ਨੂੰ ਭਵਿਖ `ਚ ਉਚਾਈਆਂ ਛੂਹਣ ਦੀ ਕਾਮਨਾ ਕੀਤੀ।
 

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply