ਨਵੀਂ ਦਿੱਲੀ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਵਿੱਚ ਧਾਰਮਿਕ ਸਿੱਖ ਚਿੰਨ੍ਹਾਂ ਦਾ ਮਜ਼ਾਕ ਉਡਾਏ ਜਾਣ ਪ੍ਰਤੀ ਵੱਧ ਰਹੀ ਰੁਚੀ ਦੇਸ਼ ਅਤੇ ਸਮਾਜ ਲਈ ਬਹੁਤ
ਹੀ ਦੁੱਖਦਾਈ ਅਤੇ ਮਾਨਵੀ ਕਦਰਾਂ ਕੀਮਤਾਂ ਲਈ ਘਾਤਕ ਹੈ।ਇਹ ਵਿਚਾਰ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਪ੍ਰਗਟ ਕੀਤੇ।ਰਾਣਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਕੁੱਝ ਹੀ ਦਿਨ ਪਹਿਲਾਂ ਸੋਸ਼ਲ ਮੀਡੀਆ `ਤੇ ਵਾਇਰਲ ਹੋਈ, ਇੱਕ ਫੋਟੋ ਵੇਖੀ ਗਈ ਸੀ, ਜਿਸ ਵਿੱਚ ਕਿਸੇ ਧਾਰਮਿਕ ਸ਼ਖਸੀਅਤ ਦਾ ਸਾਂਗ ਧਾਰੀ ਕੁੱਝ ਵਿਅਕਤੀਆਂ ਵਲੋਂ ਗਲ ਵਿੱਚ ਗਾਤਰੇ ਪਾਈ ਕਿਰਪਾਨ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਹੁਣ ਸ਼ਾਹਰੁਖ ਖਾਂ ਇੱਕ ਫਿਲਮ, ‘ਜ਼ੀਰੋ’ ਦਾ ਜਾਰੀ ਹੋਇਆ ਇੱਕ ‘ਪੋਸਟਰ’ ਵੇਖਣ ਵਿੱਚ ਆਇਆ ਹੈ, ਜਿਸ ਵਿੱਚ ਸ਼ਾਹਰੁਖ ਖਾਂ ਨੇ ਨੰਗੇ ਧੜ ਨੋਟਾਂ ਦਾ ਹਾਰ ਦੇ ਨਾਲ ਗਲ ਵਿੱਚ ਗਾਤਰੇ ਪਾਈ ਕਿਰਪਾਨ ਦਾ ਮਜ਼ਾਕ ਉਡਾ ਰਿਹਾ ਹੈ।ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਸਿੱਖਾਂ ਦੇ ਧਾਰਮਕ ਚਿੰਨ੍ਹਾਂ ਮਜ਼ਾਕ ਉਡਾਇਆ ਜਾਣਾ ਸਿੱਖਾਂ ਲਈ ਬਹੁਤ ਹੀ ਅਸਹਿ ਹੁੰਦਾ ਜਾ ਰਿਹਾ ਹੈ।ਰਾਣਾ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹ ਵਿਖਾਵਾ ਮਾਤਰ ਹੀ ਨਹੀਂ, ਇਨ੍ਹਾਂ ਦੇ ਨਾਲ ਮਾਨਵੀ ਕਦਰਾਂ ਕੀਮਤਾਂ ਨਾਲ ਜੁੜੇ ਸੰਕਲਪ ਵੀ ਹਨ।ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ ਕਿਰਪਾਨ ਵੀ ਸਿੱਖਾਂ ਲਈ ਕੇਵਲ ਧਾਰਮਕ ਚਿੰਨ੍ਹ ਹੀ ਨਹੀਂ, ਸਗੋਂ ਇੱਕ ਪ੍ਰਣ ਹੈ ਅਤੇ ਇਸ ਨਾਲ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਨੂੰ ਕਾਇਮ ਰੱਖਦਿਆਂ, ਜਬਰ-ਜ਼ੁਲਮ ਤੇ ਅਨਿਆ ਵਿਰੁੱਧ ਸੰਘਰਸ਼ ਕਰਦਿਆਂ ਗਰੀਬ-ਮਜ਼ਲੂਮ ਦੀ ਰੱਖਿਆ ਕਰਨ ਦਾ ਦ੍ਰਿੜ ਸੰਕਲਪ ਵੀ ਜੁੜਿਆ ਹੋਇਆ ਹੈ।ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਸ਼ਾਹਰੁਖ ਦੀ ਫਿਲਮ ‘ਜ਼ੀਰੋ’ ਨਾਲ ਜਾਰੀ ਸੰਬੰਧਤ ਪੋਸਟਰ ਤੁਰੰਤ ਵਾਪਸ ਲਿਆ ਜਾਏ ਅਤੇ ਫਿਲਮ ਵਿਚਲੇ ਉਹ ਦ੍ਰਿਸ਼ ਵੀ ਕੱਟੇ ਜਾਣ, ਜਿਨ੍ਹਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦਾ ਮੌਜੂ ਉਡਾਇਆ ਗਿਆ ਹੋਇਆ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media