Sunday, July 26, 2026

ਮਹਾਰਾਸ਼ਟਰ ਅਤੇ ਪੰਜਾਬ ਦੇ ਸਹਿਕਾਰਤਾ ਮੰਤਰੀਆਂ ਵਲੋਂ ਮਾਰਕਫੈਡ ਦੇ ਆਊਟਲੈਟ ਦਾ ਦੌਰਾ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਤੀ ਰਾਤ ਮਹਾਂਰਾਸ਼ਟਰ ਦੇ ਸਹਿਕਾਰਤਾ ਮੰਤਰੀ ਸੁਭਾਸ਼ ਦੇਸ਼ਮੁੱਖ ਅਤੇ ਪੰਜਾਬ ਦੇ ਸਹਿਕਾਰਤਾ PPN1511201808ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰਣਜੀਤ ਐਵੀਨਿਊ ਸਥਿਤ ਮਾਰਕਫੈਡ ਦੇ ਆਊਟਲੈਟ ਸਟੋਰ ਦਾ ਦੌਰਾ ਕੀਤਾ ਗਿਆ।ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਮਾਰਕਫੈਡ ਬਾਲ ਮੁਕੰਦ ਸ਼ਰਮਾ ਨੇ ਸੁਭਾਸ਼ ਦੇਸ਼ਮੁੱਖ ਨੂੰ ਮਾਰਕਫੈਡ ਦੇ ਉਤਪਾਦ, ਪੈਕਿੰਗ ਅਤੇ ਕੁਆਲਟੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।ਦੇਸ਼ਮੁੱਖ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਚਲਾਏ ਜਾ ਰਹੇ ਸਟੋਰਾਂ ਅਤੇ ਉਤਪਾਦਾਂ ਦੀ ਬਰਕਰਾਰ ਰੱਖੀ ਗਈ ਗੁਣਵਤਾ ਦੀ ਰੱਜ਼ਵੀਂ ਸਰਾਹਨਾ ਕੀਤੀ ਗਈ ਅਤੇ ਉਨਾਂ ਇੱਛਾ ਜਤਾਈ ਕਿ ਮਾਰਕਫੈਡ ਦੇ ਇਹ ਸਟੋਰ ਮਹਾਂਰਾਸ਼ਟਰ ਵਿਚ ਵੀ ਖੋਲ੍ਹੇ ਜਾਣ।ਰੰਧਾਵਾ ਨੇ ਇਸ ਪੇਸ਼ਕਸ ’ਤੇ ਬਾਲ ਮੁਕੰਦ ਸ਼ਰਮਾ ਨੂੰ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਹਦਾਇਤ ਕਰਦੇ ਕਿਹਾ ਕਿ ਦੇਸ਼ ਭਰ ਵਿਚ ਇੰਨਾਂ ਸੰਭਾਵਨਾਵਾਂ ਦੀ ਤਲਾਸ਼ ਕਰਕੇ ਉਨਾਂ ਥਾਵਾਂ ’ਤੇ ਇਹ ਸਟੋਰ ਖੋਲ੍ਹੇ ਜਾਣਗੇ।
   ਇਸ ਮੌਕੇ ਜੁਇੰਟ ਰਜਿਸਟਰਾਰ ਭੁਪਿੰਦਰ ਸਿੰਘ ਵਾਲੀਆ, ਮਾਰਕਫੈਡ ਦੇ ਜਿਲ੍ਹਾ ਪ੍ਰਬੰਧਕ ਇੰਦਰਜੀਤ ਸਿੰਘ, ਜਗਦੀਪ ਸਿੰਘ ਅਤੇ ਮਾਰਕਫੈਡ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply