Wednesday, March 4, 2026

ਨਿਰਮਲ ਸਿੰਘ ਠੇਕੇਦਾਰ ਵਲੋਂ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰੇ ’ਤੇ ਮੋਹਰ ਲਾਉਣ ਦੀ ਅਪੀਲ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਹੋਣ ਜਾ ਰਹੀ ਵੱਕਾਰੀ ਚੋਣ ਲਈ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ PPN1511201815ਸਿੰਘ ਠੇਕੇਦਾਰ ਨੇ ਕਿਹਾ ਕਿ ਉਹਨਾਂ ਵਲੋਂ ਖੜੇ ਕੀਤੇ ਗਏ ਸਾਰੇ ਉਮੀਦਵਾਰਾਂ ਨੂੰ ਦੀਵਾਨ ਦੇ ਸਮੂਹ ਮੈਬਰਾਂ ਦਾ ਸਹਿਯੋਗ ਮਿਲ ਰਿਹਾ ਹੈ ਅਤੇ ਉਨਾਂ ਦੀ ਜਿੱਤ ਨਿਸ਼ਚਿਤ ਹੈ।ਉਹਨਾਂ ਕਿਹਾ ਕਿ ਪ੍ਰਮਾਤਮਾ ਨੇ ਸੇਵਾ ਬਖਸ਼ੀ ਤਾਂ ਉਹ ਸਮਾਜਿਕ ਅਤੇ ਵਿਦਿਅਕ ਹਿੱਤਾਂ ਲਈ ਦੀਵਾਨ ਦੇ ਪ੍ਰਬੰਧ ’ਚ ਵਿਅਪਕ ਫੇਰ ਬਦਲ ਕਰਦਿਆਂ ਵਡੇ ਸੁਧਾਰ ਕਰਨਗੇ।ਉਹਨਾਂ ਦੱਸਿਆ ਕਿ ਦੀਵਾਨ ਦੀ ਸਥਾਪਤੀ ਦਾ ਮੁੱਖ ਆਸ਼ਾ ਸਿੱਖੀ ਅਤੇ ਸਿਖਿਆ ਰਿਹਾ।ਪਰ ਅਫਸੋਸ ਕਿ ਬੀਤੇ ਦੌਰਾਨ ਦੀਵਾਨ ਦੇ ਨਿਯਮਾਂ ਅਤੇ ਸਿਧਾਂਤ ਨਾਲ ਖਿਲਵਾੜ ਹੁੰਦਾ ਰਿਹਾ।
ਉਨਾਂ ਚੀਫ ਖਾਲਸਾ ਦੀਵਾਨ ਦੀ ਸਾਖ ਬਹਾਲੀ ਲਈ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰੇ ’ਤੇ ਮੋਹਰ ਲਾ ਕੇ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਸੇਵਾਦਾਰਾਂ ਮੀਤ ਪ੍ਰਧਾਨ ਲਈ ਉਮੀਦਵਾਰ ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਲੁਧਿਆਣਾ, ਸਥਾਨਕ ਪ੍ਰਧਾਨ ਲਈ ਸੁਖਦੇਵ ਸਿੰਘ ਮੱਤੇਵਾਲ, ਆਨਰੇਰੀ ਸਕੱਤਰ ਲਈ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨੂੰ ਸੇਵਾ ਦਾ ਮੌਕਾ ਦੇਣ ਦੀ ਅਪੀਲ ਕੀਤੀ।ਉਹਨਾਂ ਦੱਸਿਆ ਕਿ ਕੱਲ ਨੂੰ ਉਹਨਾਂ ਵਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ।ਸਿੱਖ ਚਿੰਤਕ ਭਾਗ ਸਿੰਘ ਅਣਖੀ ਸਾਬਕਾ ਆਨਰੇਰੀ ਸਕੱਤਰ ਨੇ ਨਿਰਮਲ ਸਿੰਘ ਅਤੇ ਟੀਮ ਨੂੰ ਸ਼ੁਭ ਇੱਛਾਵਾਂ ਦਿਤੀਆਂ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply