Tuesday, September 22, 2026

ਵਿਦਿਆਰਥੀਆਂ ਦੇ ਬੋਧਿਕ ਵਿਕਾਸ ਲਈ ਅਨੁਸ਼ਾਸਨ ਅਤਿ ਜਰੂਰੀ

ਭੀਖੀ/ਮਾਨਸਾ, 15 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਲਵਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਸਮਾਓ ਵਿਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ PPN1511201816ਬੱਚਿਆਂ ਦੇ ਮਹਿਬੂਬ ਨੇਤਾ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸਮਰਪਿਤ ਬਾਲ ਦਿਵਸ ਤੇ ਵਿਦਿਆਰਥੀਆਂ ਦੇ ਬੋਧਿਕ ਅਤੇ ਸਰੀਰਕ ਵਿਕਾਸ ਲਈ ਵੱਖ-ਵੱਖ ਸਾਹਿਤਕ, ਸੱਭਿਆਚਾਰਕ ਅਤੇ ਸਰੀਰਕ ਵੰਨਗੀਆ ਕਰਵਾਈਆਂ ਗਈਆਂ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੀ ਚੇਅਰਪਰਸਨ ਅੰਜੂ ਸਿੰਗਲਾ ਨੇ ਕਿਹਾ ਕਿ ਜੀਵਨ ਵਿੱਚ ਉਚਾਈਆਂ ਹਾਸਲ ਕਰਨ ਲਈ ਜਿਥੇ ਸ਼ਖਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਜਰੂਰਤ ਹੁੰਦੀ ਹੈ ਉੱਥੇ ਜਿੰਦਗੀ ਵਿੱਚ ਅਨੁਸ਼ਾਸਨ ਦਾ ਅਹਿਮ ਮੁਕਾਮ ਹੈ।ਅਨੁਸ਼ਾਸਨ ਬਿਨ੍ਹਾਂ ਸੰਪੂਰਨ ਬੋਧਿਕ ਅਤੇ ਸਰੀਰਕ ਵਿਕਾਸ ਸੰਭਵ ਨਹੀ।ਉਨ੍ਹਾਂ ਵਿਦਿਆਰਥੀਆ ਨੂੰ ਪ੍ਰਰਿਆਂ ਕਿ ਮਹਾਨ ਸ਼ਖਸੀਅਤਾਂ ਨੂੰ ਆਪਣਾ ਰੋਲ ਮਾਡਲ ਬਣਾਉਦੇ ਹੋਏ ਉਨ੍ਹਾਂ ਦੀ ਜਿੰਦਗੀ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ।ਵਿਦਿਆਰਥੀਆਂ ਨੇ ਵੱਖ-ਵੱਖ ਭਾਸ਼ਣ ਅਤੇ ਸੰਗੀਤਕ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ।ਇਸ ਮੌਕੇ ਸਕੂਲ ਦੇ ਐਮ.ਡੀ ਪੁਸਪਿੰਦਰ ਜਿੰਦਲ, ਰਿਸ਼ਵ ਸਿੰਗਲਾ, ਨਮਨ ਸਿੰਗਲਾ, ਪ੍ਰਿੰਸੀਪਲ ਕਿਰਨ ਰਾਣੀ, ਜਸਵਿੰਦਰ ਰਿਸ਼ੀ, ਪੂਨਲ ਸ਼ਰਮਾ, ਹਰਿੰਦਰ ਸਿੰਘ, ਸੰਦੀਪ ਕੌਰ ਨੇ ਵਿਦਿਆਰਥਆਂ ਦੀ ਹੋਸ਼ਲਾ ਅਫਜ਼ਾਈ ਕੀਤੀ ਅਤੇ ਮੈਡਮ ਰੁਪਿੰਦਰ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply