ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਹੱਦੀ ਖੇਤਰ ਦੇ ਖਸਤਾ ਹਾਲਤ ਪੁਲਾਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਨ ਲਈ ਮੈਂਬਰ
ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਆਰਮੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਗੁਰਜੀਤ ਸਿੰਘ ਔਜਲਾ ਨੇ ਇਸ ਮੌਕੇ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰ ‘ਚ ਵਗਦੇ ਸੱਕੀ ਨਾਲੇ ਅਤੇ ਹੋਰਨਾਂ ਵੱਖ-ਵੱਖ ਡਰੇਨਾਂ `ਤੇ ਬਣੇ 22 ਅਜਿਹੇ ਪੁਲਾਂ ਦੀ ਪਛਾਣ ਕੀਤੀ ਗਈ ਹੈ, ਜਿੰਨਾਂ ਦੀ ਮੁਰੰਮਤ ਹੋਣ ਵਾਲੀ ਹੈ।ਉਨ੍ਹਾਂ ਦੱਸਿਆ ਕਿ ਇੰਨਾਂ ਪੁਲਾਂ ਦੀ ਜਲਦ ਮੁਰੰਮਤ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਆਰਮੀ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਤਾਂ ਜੋ ਠੰਡ ਅਤੇ ਧੰੁਦ ਦੇ ਸ਼ੀਜਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਐਮ.ਪੀ ਔਜਲਾ ਨੇ ਅੱਗੇ ਦੱਸਿਆ ਕਿ ਸਰਹੱਦੀ ਖੇਤਰ ‘ਚ ਨਵੇਂ ਪੁਲ ਬਣਾਉਣ ਲਈ ਵੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਕੁੱਝ ਪੁੱਲ ਬਣਾਉਣ ਦਾ ਕੰਮ ਸ਼ੁਰੂ ਵੀ ਹੋ ਗਿਆ।ਉਨ੍ਹਾਂ ਦੱਸਿਆ ਕਿ ਪਿੰਡ ਲੋਧੀਗੁੱਜਰ ਨਜ਼ਦੀਕ ਸੱਕੀ ਨਾਲੇ ਦੇ ਉੱਪਰ ਦੋ ਪੁਲ, ਪਿੰਡ ਮੰਝ ਨੇੜੇ ਇੱਕ ਪੁੱਲ, ਪਿੰਡ ਕੱਕੜ ਨੇੜੇ ਇੱਕ ਪੁੱਲ, ਪਿੰਡ ਰਾਣੀਆਂ ਨੇੜੇ ਇੱਕ ਪੁੱਲ, ਪਿੰਡ ਪੰਡੋਰੀ ਨੇੜੇ ਇੱਕ ਪੁੱਲ, ਬੱਚੀਵਿੰਡ ਅਤੇ ਧਾਰੀਵਾਲ ਨੇੜੇ ਇੱਕ ਪੁੱਲ, ਪੁੱਲ ਨੂਰਾਂ ਨੇੜੇ ਇੱਕ ਪੁੱਲ, ਰੋੜਾਂਵਾਲਾ ਬੀ.ਓ.ਪੀ ਨੇੜੇ ਇੱਕ ਪੁੱਲ, ਪਿੰਡ ਨੇਸ਼ਟਾ ਨੇੜੇ ਇੱਕ ਪੁੱਲ, ਪਿੰਡ ਰਾਜਾਤਾਲ ਨੇੜੇ ਇੱਕ ਪੁੱਲ, ਪਿੰਡ ਚਾਹਲ, ਪਿੰਡ ਭੈਣੀ ਰਾਜਪੂਤਾਂ, ਪਿੰਡ ਅੱਬੂਸੈਦ ਅਤੇ ਗੱਗੋਮਾਹਲ, ਪਿੰਡ ਅੱਬੂਸੈਦ, ਪਿੰਡ ਹਰੜ੍ਹ, ਪਿੰਡ ਪੰਜਗਰਾਂਈਆਂ ਨੇੜੇ, ਪਿੰਡ ਭੱਗੂਪੁਰ ਬੇਟ ਸੈਦਪੁਰ ਅਤੇ ਪਿੰਡ ਲੋਧੀਗੁੱਜਰ ਨੇੜੁ ਪੈਂਦੇ ਪੁੱਲਾਂ ਦੀ ਮੁਰੰਮਤ ਕੀਤੀ ਜਾਣੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਆਰਮੀ ਦੇ ਜੀ.ਓ.ਸੀ ਐਚ.ਐਸ ਬਰਾੜ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media