Monday, July 6, 2026

ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 137 ਨੌਜਵਾਨਾਂ ਦੀ ਹੋਈ ਚੋਣ

ਘਰ-ਘਰ ਰੁਜ਼ਗਾਰ ਤਹਿਤ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ ਦਾ ਲਾਹਾ ਲੈਣ ਨੌਜਵਾਨ – ਡੀ.ਸੀ
ਭੀਖੀ/ਮਾਨਸਾ, 15 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ)  – ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਅੱਜ ਤੀਜੇ ਰਾਜ PPN1511201818ਪੱਧਰੀ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਹੋਈ। ਮੇਲੇ ਦੇ ਪਹਿਲੇ ਦਿਨ 16 ਕੰਪਨੀਆਂ ਨੇ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਤਕਰੀਬਨ 429 ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਪਹੁੰਚੇ, ਜਿਨ੍ਹਾਂ ਵਿੱਚੋਂ 391 ਲੜਕੇ ਲੜਕੀਆਂ ਨੇ ਇੰਟਰਵਿਊ ਦਿੱਤੀ ਅਤੇ ਉਨ੍ਹਾਂ ਵਿਚੋਂ 137 ਨੌਕਰੀ ਲਈ ਚੁਣੇ ਗਏ।ਇਨ੍ਹਾਂ ਵਿਚੋਂ 59 ਉਮੀਦਵਾਰ ਵੱਖ-ਵੱਖ ਕੰਪਨੀਆਂ ਦੁਆਰਾ ਸ਼ਾਰਟ ਲਿਸਟ ਕੀਤੇ ਗਏ ਹਨ ਅਤੇ 23 ਉਮੀਦਵਾਰਾਂ ਨੇ ਸਵੈ-ਰੋਜ਼ਗਾਰ ਲਈ ਸਹਿਮਤੀ ਦਿੱਤੀ ਹੈ।
    ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਅੱਜ ਦੇ ਇਸ ਸਮਾਰੋਹ ਵਿਚ ਮਾਨਸਾ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਦੀਆਂ ਕੰਪਨੀਆਂ ਦੀ ਆਮਦ ਹੋਈ ਹੈ, ਜੋ ਕਿ ਤਕਰੀਬਨ 700 ਦੇ ਕਰੀਬ ਵੱਖ-ਵੱਖ ਨੌਕਰੀਆਂ ਲਈ ਨੌਜਵਾਨਾਂ ਦੀ ਚੋਣ ਕਰਨਗੀਆਂ।ਉਨ੍ਹਾਂ ਕਿਹਾ ਕਿ 17 ਨਵੰਬਰ ਨੂੰ ਵੀ ਇਸ ਮੇਲੇ ਦੇ ਦੂਜੇ ਦਿਨ ਵੱੱਖ-ਵੱਖ ਕੰਪਨੀਆਂ ਆਉਣਗੀਆਂ ਅਤੇ ਨੌਕਰੀਆਂ ਲਈ ਬੱਚਿਆਂ ਦੀ ਚੋਣ ਕਰਨਗੀਆਂ।
    ਜ਼ਿਲ੍ਹਾ ਰੁਜ਼ਗਾਰ ਅਫ਼ਸਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਮੇਲੇ ਵਿੱਚ ਆਈਆਂ 16 ਵੱਖ-ਵੱਖ ਕੰਪਨੀਆਂ ਕੋਲ ਮੌਜੂਦ 861 ਅਸਾਮੀਆਂ ਲਈ ਬੇਰੁਜ਼ਗਾਰ ਲੜਕੇ ਲੜਕੀਆਂ ਦੀ ਇੰਟਰਵਿਊ ਲਈ ਗਈ ਜਿਸ ਦੌਰਾਨ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਨਾਹਰਾ ਵਲੋਂ 3, ਐਨਲਾਈਟਡ ਡਿਗਰੀ ਕਾਲਜ ਝੁਨੀਰ ਵਲੋਂ 2, ਤਲਵੰਡੀ ਸਾਬੋ ਪਾਵਰ ਪਲਾਂਟ ਲਿਮਟਡ ਵੱਲੋਂ 36, ਸ਼ਿਵਾ ਪ੍ਰੋਟੀਨ ਪ੍ਰਾਈਵੇਟ ਲਿਮਟਡ ਗੇਹਲੇ ਵਲੋਂ 17, ਸ਼ਿਵ ਸ਼ਕਤੀ ਗਰੁੱਪ ਆਫ਼ ਇੰਸਟੀਚਿਊਟ ਭੀਖੀ ਵਲੋਂ 19, ਸਮਰ ਫੀਲਡ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਲੋਂ 1, ਬਰਿਕਸ ਐਸੋਸ਼ੀਏਸ਼ਨ ਮਾਨਸਾ ਵਲੋਂ 10, ਚੈਕਮੇਟ ਸਰਵਿਸ ਲਿਮਟਡ ਬੜੋਦਾ ਵੱਲੋਂ 40, ਸਤਲੁਜ ਸਪਿਨਟੈਕਸ ਪ੍ਰਾਈਵੇਟ ਲਿਮਟਡ ਤਲਵੰਡੀ ਸਾਬੋ ਵਲੋਂ 8 ਅਤੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਲੋਂ ਇਕ ਉਮੀਦਵਾਰ ਦੀ ਚੋਣ ਕੀਤੀ ਗਈ।
    ਇਸ ਮੌਕੇ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ, ਸਾਬਕਾ ਐਮ.ਐਲ.ਏ ਮੰਗਤ ਰਾਏ ਬਾਂਸਲ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ ਅਤੇ ਮੇਲੇ ਵਿਚ ਭਾਗ ਲੈਣ ਵਾਲੇ ਨੌਜਵਾਨ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply