Sunday, April 26, 2026

ਬਾਸਕਟਬਾਲ ਟੂਰਨਾਮੈਂਟ (ਲੜਕੀਆਂ) `ਚ ਮਾਲ ਰੋਡ ਸਕੂਲ ਦੀਆਂ ਟੀਮਾਂ ਚੈਂਪੀਅਨ

ਸਿੱਖਿਆ ਮੰਤਰੀ ਸੋਨੀ ਨੇ ਜੇਤੂ ਖਿਡਾਰਣਾਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਾਲ ਰੌਡ ਅੰਮ੍ਰਿਤਸਰ ਦੀ PPN1611201806ਬਾਸਕਟਬਾਲ ਗ੍ਰਾਊਂਡ ਵਿਚ ਪੰਜ ਰੋਜਾ 64ਵੀਆਂ ਪੰਜਾਬ ਰਾਜ ਪੱਧਰੀ ਬਾਸਕਟ ਬਾਲ (ਲੜਕੀਆਂ) ਮੁਕਾਬਲੇ ਆਯੋਜਿਤ ਕਰਵਾਏ ਗਏ ਜਿਸ ਵਿਚ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ।ਮਾਲ ਰੋਡ ਸਕੂਲ ਬਾਸਕਟਬਾਲ ਵਿੰਗ ਦੀ ਅੰਡਰ-17 ਵਰਗ ਦੀ ਟੀਮ ਨੇ ਵੱਖ-ਵੱਖ ਪੂਲ ਕਲੀਅਰ ਕਰਦਿਆਂ ਫਾਈਨਲ ਮੁਕਾਬਲੇ ਵਿਚ ਲੁਧਿਆਣਾ ਦੀ ਟੀਮ ਨੂੰ 52-13 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਮਾਲ ਰੋਡ ਸਕੂਲ ਬਾਸਕਟਬਾਲ ਵਿੰਗ ਦੀ ਹੀ ਅੰਡਰ-19 ਵਰਗ ਦੀ ਟੀਮ ਨੇ ਫਾਈਨਲ ਮੁਕਾਬਲੇ ਵਿਚ ਮਾਨਸਾ ਦੀ ਟੀਮ ਨੂੰ 57-24 ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜੇਤੂ ਟੀਮਾਂ ਨੂੰ ਟ੍ਰਾਫੀਆਂ ਦੇ ਕੇ ਖਿਡਾਰਣਾਂ ਨੂੰ ਸਨਮਾਨਿਤ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਅਤੇ ਮਾਲ ਰੋਡ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਨੈਸ਼ਨਲ ਵਿਚ ਚੰਗੀ ਖੇਡ ਪ੍ਰਦਰਸ਼ਨ ਕਰਨ ਲਈ ਖਿਡਾਰਨਾਂ ਅਤੇ ਕੋਚਾਂ ਨੂੰ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕੋਚ ਰਵਿੰਦਰ ਸਿੰਘ ਬਿੰਦਾ, ਅਮਰਜੀਤ ਸਿੰਘ ਕਾਹਲੋਂ, ਸ੍ਰੀਮਤੀ ਬਲਵਿੰਦਰ ਕੌਰ, ਅਵਤਾਰ ਸਿੰਘ ਅਤੇ ਗੁਰਦੀਪ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਬਾਸਕਟਬਾਲ ਕੋਚ ਨੰਨਾ, ਰਮੇਸ਼ ਕੁਮਾਰ, ਸ੍ਰੀਮਤੀ ਅਦਰਸ਼, ਸ੍ਰੀਮਤੀ ਅਨੀਸ਼ਾ, ਸ੍ਰੀਮਤੀ ਸਤਿੰਦਰ ਕੌਰ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply