
ਫਾਜਿਲਕਾ, 27 ਅਗਸਤ (ਵਿਨੀਤ ਅਰੋੜਾ) – ਬੀਤੀ ਰਾਤ ਵਿਸ਼ਕਮਾਂ ਮਾਰਕੀਟ ਵਿੱਚ ਸਚਿਨ ਟੈਲੀਕਾਮ?ਦੀ?ਦੁਕਾਨ ਦੀ ਛੱਤ ਪਾੜ ਕੇ ਕਰੀਬ ਹਜ਼ਾਰ ਦਾ ਸਮਾਨ ਚੋਰਾਂ ਵਲੋਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਰਾਜਨ ਨਾਰੰਗ ਨੇ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਮੈ ਰਾਤ ਨੂੰ ਦੁਕਾਨ ਨੂੰ ਬੰਦ ਕਰ ਕੇ ਗਿਆ ਸੀ ਅਤੇ ਸਵੇਰ ਹੋਣ ਤੇ ਮੈ ਦੁਕਾਨ ਦਾ ਸ਼ਟਰ ਖੋਲਿਆ ਤਾਂ?ਦੁਕਾਨ ਵਿੱਚ ਸਮਾਨ ਖਿਲਰਿਆ ਪਿਆਂ ਸੀ ਅਤੇ ਛੱਤ ਨੂੰ ਪਾੜ ਪਿਆ ਹੋਇਆ ਸੀ। ਜਦੋਂ ਮੈਂ ਵੇਖਿਆ ਤਾਂ ਦੁਕਾਨ ਵਿੱਚੋਂ 1 ਐਲ. ਸੀ. ਡੀ ਕੰਪਿਊਟਰ ਦੇ ਰਾਈਟਰ, 10 ਮਾਊਸ, 10 ਕੰਪਿਊਟਰ ਰਾਈਮ, 5 ਸਾਪੀਕਰ, 12 ਪੁਰਣੇ ਮੋਬਾਇਲ ਅਤੇ ਕੁਝ ਹੋਰ ਸਮਾਨ ਗਾਇਬ ਸੀ। ਜਿਸ ਦੀ ਕੀਮਤ ਕਰੀਬ ਹਜ਼ਾਰ ਰੁਪਾਏ ਬਣਦੀ ਹੈ। ਇਸ ਦੀ ਸੂਚਨਾਂ ਪੁਲਸ ਚੌਕੀ ਮੰਡੀ ਲਾਧੂਕਾ ਨੂੰ ਦੇ ਦਿੱਤੀ ਗਈ ਹੈ ਪੁਲਸ ਇਸ ਦੀ ਛਾਣਬੀਣ ਕਰ ਰਹੀ ਹੈ।?ਰਾਜ਼ਨ ਨਾਰੰਗ ਨੇ ਦੱਸਿਆ ਕਿ ਪਿਛਲੇ ਸਾਲ ਵੀ ਦੁਕਾਨ ਦੀ ਚੋਰੀ ਹੋਈ ਸੀ ਪਰ ਅਜੇ ਤੱਕ ਉਸ ਦਾ ਪਤਾ ਨਹੀ ਲੱਗ ਸਕਿਆ।
Punjab Post Daily Online Newspaper & Print Media