Monday, August 31, 2026

ਨੇਤਰਦਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ

ਸ਼੍ਰੀਮਤੀ ਜੋਗਿੰਦਰ ਕੌਰ ਛਾਬੜਾ ਬਣੀ ਸੋਸਾਇਟੀ ਦੀ 240ਵੀ ਨੇਤਰਦਾਨੀ 

ਸ਼੍ਰੀਮਤੀ ਜੋਗਿੰਦਰ ਕੌਰ ਛਾਬੜਾ।
ਸ਼੍ਰੀਮਤੀ ਜੋਗਿੰਦਰ ਕੌਰ ਛਾਬੜਾ।

ਫਾਜਿਲਕਾ, 27 ਅਗਸਤ (ਵਿਨੀਤ ਅਰੋੜਾ) – ਬਸਤੀ ਹਜੂਰ ਸਿੰਘ  ਸਾਹਮਣੇ ਸ਼੍ਰੀ ਰਾਮ ਸ਼ਰਣਮ ਵਾਸੀ ਸ਼?ੀਮਤੀ ਜੋਗਿੰਦਰ ਕੌਰ ਛਾਬੜਾ  ਦੇ ਪਰਿਵਾਰ ਨੇ ਨੇਤਰਦਾਨ ਕੀਤੇ ਹਨ। ਉਸਦਾ ਨਾਮ ਸੋਸਾਇਟੀ ਦੀ ਸੂਚੀ ਵਿੱਚ 240ਵੇਂ ਸਥਾਨ ਉੱਤੇ ਅੰਕਿਤ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੇਕਟ ਪ੍ਰਭਾਰੀ ਸੁਰੈਨ ਲਾਲ ਕਟਾਰਿਆ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਸ਼੍ਰੀਮਤੀ ਛਾਬੜਾ ਧਰਮਪਤਨੀ ਸਵ. ਸ਼੍ਰੀ ਕੁੰਦਨ ਲਾਲ ਛਾਬੜਾ ਦੀ ਮੌਤ ਹੋ ਗਈ। ਇਸ ਉੱਤੇ ਸ਼੍ਰੀਮਤੀ ਛਾਬੜਾ ਦੇ ਸਪੁਤਰਾਂ ਸ਼੍ਰੀ ਚੰਦਰਦੀਪ, ਕੁਲਦੀਪ ਅਤੇ ਸੰਦੀਪ ਛਾਬੜਾ ਨੇ ਡਾ. ਲਾਲ ਚੰਦ ਠਕਰਾਲ ਡੀਐਚਓ ਅਤੇ ਅਸ਼ੋਕ ਮੋਂਗਾ  ਦੀ ਪ੍ਰੇਰਨਾ ਨਾਲ ਆਪਣੀ ਮਾਤਾ ਦੀ ਇੱਛਾ ਅਨੁਸਾਰ ਸੋਸਾਇਟੀ ਦੇ ਨੂੰ ਪ੍ਰੋਜੇਕਟ ਪ੍ਰਭਾਰੀ ਰਵਿ ਜੁਨੇਜਾ, ਸੰਦੀਪ ਅਨੇਜਾ, ਅਮ੍ਰਿਤ ਲਾਲ ਕਰੀਰ ਅਤੇ ਬਾਬੂ ਲਾਲ ਅਰੋੜਾ  ਨਾਲ ਸੰਪੰਰਕ ਕੀਤਾ। ਸੋਸਾਇਟੀ ਦੇ ਅਪੀਲ ਉੱਤੇ ਕਰਤਾਰ ਦੇਵੀ  ਇੰਟਰਨੇਸ਼ਨਲ ਆਈ ਬੈਂਕ ਦੀ ਮਲੋਟ ਸ਼ਾਖਾ ਦੇ ਡੇ. ਵਿਜੈ ਕੁਮਾਰ ਦੀ ਟੀਮ ਨੇ ਸ਼੍ਰੀਮਤੀ ਛਾਬੜਾ ਦੇ ਨੇਤਰ ਦਾਨ ਲਈ ਲੈ ਲਏ। ਬਾਅਦ ਵਿੱਚ ਸੋਸਾਇਟੀ  ਦੇ ਮੈਬਰਾਂ ਨੇ ਮ੍ਰਤਕਾ ਦੀ ਦੇਹ ਉੱਤੇ ਚਾਦਰ ਪਾਕੇ ਸ਼ਰਧਾ ਦੇ ਫੁਲ ਅਰਪਿਤ ਕੀਤੇ ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply