ਪਠਾਨਕੋਟ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਵਲੋਂ ਸਾਂਝੇ ਤੌਰ `ਤੇ ਫੂਡ ਸੈਫਟੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਰੂਟ ਪਲਾਨ ਮੁਤਾਬਿਕ ਦੁੱਧ ਅਤੇ ਦੁੱਧ ਤੋਂ ਬਣਿਆ ਚੀਜਾਂ ਅਤੇ ਮਸਾਲੇ, ਹਲਦੀ, ਲਾਲ ਮਿਰਚ ਆਦਿ ਚੀਜਾਂ ਦੀ ਜਾਂਚ ਕਰੇਗੀ, ਤਾਂ ਕਿ ਖਾਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਦਾ ਪਤਾ ਲਗਾ ਕੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਵੈਨ 16 ਤੋਂ 19 ਨਵੰਬਰ ਤੱਕ ਪਠਾਨਕੋਟ ਸਹਿਰ, 20 ਤੋ 21 ਨਵੰਬਰ ਤੱਕ ਸੁਜਾਨਪੁਰ, 22 ਤੋਂ 23 ਨਵੰਬਰ 2018 ਤੱਕ ਨਰੋਟ ਜੈਮਲ ਸਿੰਘ, 24 ਨੂੰ ਘਰੋਟਾ, 25 ਨਵੰਬਰ ਨੂੰ ਤਾਰਾਗੜ੍ਹ, 26 ਨਵੰਬਰ ਨੂੰ ਸਾਹਪੁਰ ਕੰਡੀ, 27 ਨਵੰਬਰ ਨੂੰ ਜੁਗਿਆਲ, 28 ਨਵੰਬਰ ਨੂੰ ਮੰਮੂਨ, 29 ਨਵੰਬਰ ਨੂੰ ਬੁੰਗਲ ਬਧਾਨੀ ਅਤੇ 30 ਨਵੰਬਰ ਨੂੰ ਧਾਰਕਲਾਂ ਅਤੇ ਦੁਨੇਰਾ ਵਿਖੇ ਪਹੁੰਚ ਕੇ ਖਾਣ ਵਾਲੀਆਂ ਵਸਤਾਂ ਸਬੰਧੀ ਜਾਂਚ ਕਰੇਗੀ।
ਇਸ ਮੌਕੇ ਤੇ ਏ.ਸੀ.ਐਸ ਡਾ. ਅਦਿਤੀ ਸਲਾਰੀਆ, ਡੀ.ਐਚ.ਓ ਡਾ. ਤਰਸੇਮ ਸਿੰਘ, ਡੀ.ਐਫ.ਪੀ.ਓ ਡਾ. ਰਾਕੇਸ ਸਰਪਾਲ, ਡੀ.ਆਈ.ਓ ਡਾ. ਕਿਰਨ ਬਾਲਾ, ਜਿਲ੍ਹਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਗੁਰਇੰਦਰ ਕੌਰ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media