Wednesday, May 27, 2026

ਆਨਲਾਈਨ ਰੋਡਵੇਜ ਬੱਸ ਟਿਕਟ ਦੀ ਬੁਕਿੰਗ `ਚ ਜਿਲ੍ਹਾ ਪਠਾਨਕੋਟ ਬਣਿਆ ਪੰਜਾਬ ਦਾ ਮੋਹਰੀ ਜਿਲ੍ਹਾ

PUNB1801201815ਪਠਾਨਕੋਟ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਰੋਡਵੇਜ ਵਿਭਾਗ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਅਧੀਨ ਲੋਕ ਹੁਣ ਪਠਾਨਕੋਟ ਤੋਂ ਦਿੱਲੀ ਅਤੇ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਦਾ ਸਫਰ ਤੈਅ ਕਰਨ ਦੇ ਲਈ ਪੰਜਾਬ ਰੋਡਵੇਜ ਦੀ ਆਨ ਲਾਈਨ ਟਿਕਟ ਬੂਕਿੰਗ ਕਰਵਾ ਸਕਦੇ ਹਨ।
    ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਪੰਜਾਬ ਰੋਡਵੇਜ ਦੀ ਬੱਸ ਵਿੱਚ ਸਫਰ ਕਰਨ ਦੇ ਲਈ ਆਨਲਾਈਨ ਟਿਕਟ ਬੂਕਿੰਗ ਨਾਲ ਜਿੱਥੇ ਲੋਕਾਂ ਦੀ ਪ੍ਰੇਸਾਨੀ ਘੱਟ ਹੋਈ ਹੈ ਉਸ ਦੇ ਨਾਲ ਹੀ ਸਰਕਾਰ ਦੇ ਰੈਵਨਿਊ ਵਿੱਚ ਵੀ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਪਹਿਲਾ ਜਿੱਥੇ ਸਵਾਰੀਆਂ ਨੂੰ ਪਠਾਨਕੋਟ ਤੋਂ ਚੰਡੀਗੜ੍ਹ ਅਤੇ ਦਿੱਲੀ ਜਾਣ ਦੇ ਲਈ ਲਾਈਨਾਂ ਵਿੱਚ ਲੱਗ ਕੇ ਟਿਕਟ ਲੈਣੀ ਪੈਂਦੀ ਸੀ ਅਤੇ ਟਿਕਟ ਮਿਲਣ ਮਗਰੋਂ ਵੀ ਸੀਟ ਮਿਲੇਗੀ ਜਾਂ ਨਹੀਂ ਮਿਲੇਗੀ, ਇਸ  ਬਾਰੇ ਵੀ ਕੋਈ ਜਾਣਕਾਰੀ ਨਹੀਂ ਹੁੰਦੀ ਸੀ।
    ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ ਡਿਪੂ ਪਠਾਨਕੋਟ ਵੱਲੋਂ ਪੰਜਾਬ ਵਿੱਚ ਇਹ ਪਹਿਲ ਕੀਤੀ ਹੈ ਕਿ ਹੁਣ ਕੋਈ ਵੀ ਵਿਅਕਤੀ ਆਨਲਾਈਨ ਟਿਕਟ ਦੀ ਬੂਕਿੰਗ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ    ਨਾਮ ਦਾ ਇੱਕ ਮੋਬਾਇਲ ਐਪ ਵੀ ਲਾਂਚ ਕੀਤਾ ਗਿਆ ਹੈ, ਜਿਸ ਨੂੰ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਦੇ ਪਲੇਅ ਸਟੋਰ ਵਿੱਚ ਜਾਂ ਕੇ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨ ਲਾਈਨ ਇਸ ਸੁਵਿਧਾ ਵਿੱਚ ਜਿੱਥੇ ਪਠਾਨਕੋਟ ਤੋਂ ਚੰਡੀਗੜ੍ਹ ਅਤੇ ਪਠਾਨਕੋਟ ਦੇ ਹੋਰਨਾਂ ਸਥਾਨਾਂ ਦਾ ਕਿਰਾਇਆ, ਸਫਰ ਦੀ ਦੂਰੀ ਅਤੇ ਕਿੰਨੇ ਸਮੇਂ ਵਿੱਚ ਦਿੱਲੀ, ਚੰਡੀਗੜ੍ਹ ਜਾਂ ਹੋਰ ਕਿਸੇ ਸਥਾਨ ਤੇ ਪਹੁੰਚਿਆ ਜਾ ਸਕਦਾ ਹੈ ਦੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ।ਇਸ ਦੇ ਨਾਲ ਹੀ ਪਠਾਨਕੋਟ ਤੋਂ ਉਪਰੋਕਤ ਸਥਾਨਾਂ ਦੇ ਬੱਸ ਦੇ ਚੱਲਣ ਦਾ ਸਮਾਂ ਵੀ ਦਿਖਾਇਆ ਗਿਆ ਹੈ।  
ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਬੂਕਿੰਗ ਦੇ ਚਲਦਿਆਂ ਪਿਛਲੇ ਕਰੀਬ 2 ਤੋਂ ਤਿੰਨ ਹਫਤਿਆਂ ਦੇ ਸਮੇਂ ਅੰਦਰ ਪਠਾਨਕੋਟ ਤੋਂ ਕਰੀਬ 800 ਟਿਕਟਾਂ ਬੁੱਕ ਕੀਤੀਆਂ ਗਈਆਂ ਹਨ, ਜਿਸ ਨਾਲ ਸਰਕਾਰ ਦੇ ਰੈਵਨਿਊ ਵਿੱਚ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਨੂੰ ਪਠਾਨਕੋਟ ਤੋਂ ਸੁਰੂ ਕਰਨ ਲਈ ਪੰਜਾਬ ਰੋਡਵੇਜ ਡਿਪੂ ਪਠਾਨਕੋਟ ਦੇ ਜਨਰਲ ਮੈਨੇਜਰ ਇੰਦਰਜੀਤ ਸਿੰਘ ਚਾਵਲਾ ਦਾ ਬਹੁਤ ਸਹਿਯੋਗ ਰਿਹਾ ਹੈ ।

 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply