Tuesday, April 28, 2026

ਲਾਇਨ ਸੁਖਵਿੰਦਰ ਸਿੰਘ ਨਰੂਲਾ ਦਾ ਸਿਡਨੀ `ਚ ਸਨਮਾਨ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਲਾਇਨਜ਼ ਕਲ੍ੱਬ ਅੰਮ੍ਰਿਤਸਰ ਗੋਲਡਨ ਟੈੰਪਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਨਰੂਲਾ ਦਾ ਪਿਛਲੇ ਦਿਨੀਂ ਸਿਡਨੀ PUNB1801201834ਦੌਰੇ ਦੌਰਾਨ ੳੋੁਥੋਂ ਦੀ ਲਾਇਨਜ਼ ਕਲੱਬ ਬਲੈਕ ਟਾਊਨ ਸਿਟੀ ਵਲੋਂ ਸਨਮਾਨਿਤ ਕੀਤਾ ਗਿਆ।ਅੰਮ੍ਰਿਤਸਰ ਵਾਪਸ ਪਰਤੇ ਲਾਇਨ ਨਰੂਲਾ ਨੇ ਕਿਹਾ ਕਿ ਦੁਨੀਆਂ ਦੇ 210 ਤੋਂ ਜ਼ਿਆਦਾ ਦੇਸ਼ਾਂ ਵਿਚ ਲਾਇਨ ਕਲੱਬ ਦੇ 14 ਲੱਖ ਤੋਂ ਵੱਧ ਮੈਂਬਰ ਮਾਨਵਤਾ ਦੀ ਸੇਵਾ ਵਿੱਚ ਜੁਟੇ ਹੋਏ ਹਨ ਅਤੇ ਹਰੇਕ ਕਲੱਬ ਆਪਣੀ ਸਮਰੱਥਾ ਅਨੁਸਾਰ ਲੋਕ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਆਪਣੇ ਲਾਇਨਜ਼ ਕਲ੍ੱਬ ਅੰਮ੍ਰਿਤਸਰ ਗੋਲਡਨ ਟੈੰਪਲ ਵਲੋਂ ਅੰਮ੍ਰਿਤਸਰ ਵਿਚ ਚਲਾਏ ਜਾ ਰਹੇ ਅੱਖਾਂ ਦੇ ਹਸਪਤਾਲ ਬਾਰੇ ਦਸਿਆ ਕਿ ਇਸ ਹਸਪਤਾਲ ਵਿਚ ਬੜੇ ਘੱਟ ਰੇਟਾਂ `ਤੇ ਅੱਖਾਂ ਦੇ ਉਪਰੇਸ਼ਨ ਕੀਤੇ ਜਾਂਦੇ ਹਨ।ਜਿਸ ਨੂੰ ਅਪਗ੍ਰੇਡ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ।
ਉਨਾ ਦੱਸਿਆ ਕਿ ਲਾਇਨਜ਼ ਕਲੱਬ ਬਲੈਕ ਟਾਊਨ ਸਿਟੀ ਦੇ ਪ੍ਰਧਾਨ ਲਾਇਨ ਹੈਨਲੋਨ ਦੀ ਚੇਅਰਮੈਨਸ਼ਿਪ ਹੇਠ ਹੋਈ ਮੀਟਿੰਗ `ਚ ਲਾਇਨ ਸਤੀਸ਼ ਚੰਦਰ ਹੈਨਲੋਨ, ਸੈਕਟਰੀ ਮਿਸਿਜ਼ ਹੈਨਲੋਨ ਅਤੇ ਹੋਰ ਮੈਂਬਰਾਂ ਵਲੋਂ ਲਾਇਨ ਨਰੂਲਾ ਨੂੰ ਇਕ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply