Saturday, March 21, 2026

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ

ਜੰਡਿਆਲਾ ਗੁਰੂ, 22 ਨਵੰਬਰ (ਪੰਜਾਬ ਪੋਸਟ-  ਹਰਿੰਦਰ ਪਾਲ ਸਿੰਘ) – ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਸੁਖਮਨੀ PUNJ2211201808ਸਾਹਿਬ ਸੇਵਾ ਸੁਸਾਇਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ `ਚ ਮਹਾਨ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਨਗਰ ਕੀਰਤਨ ਦੌਰਾਨ ਫੁਲਾਂ, ਸਫਾਈ ਤੇ ਜਲ ਦੀ ਸੇਵਾ ਕੀਤੀ ਗਈ।ਵੈਰੋਵਾਲ ਰੋਡ ਤੋਂ  ਅਰੰਭਤਾ ਕਰ ਕੇ ਗੁਰਦੁਆਰਾ ਸਾਹਿਬ ਜੋਤੀਸਰ ਕਲੋਨੀ ਤੋਂ ਗੁਰਦੁਆਰਾ ਸੰਤਸਾਰ ਸਾਹਿਬ ਮੱਲੀਆਣਾ, ਊਧਮ ਸਿੰਘ ਚੌਕ, ਤੱਪ ਸਥਾਨ ਗੁਰਦੁਆਰਾ ਬਾਬਾ ਹੁੰਦਾਲ ਸਾਹਿਬ ਜੀ, ਗੁਰਦੁਆਰਾ ਜੱਟੇਆਣਾ ਸਾਹਿਬ ਮੋਰੀ ਗੇਟ, ਚੋੜਾ ਬਜਾਰ,  ਂ ਗੁਰਦੁਆਰਾ ਭਾਈ ਘਨੱਈਆ ਜੀ ਕਸ਼ਮੀਰਾਂ ਵਾਲਾ ਬਜਾਰ ਅਤੇ ਸੇਖਫੱਤਾ ਗੇਟ ਤੋਂ ਹੁੰਦਾ ਹੋਇੳਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿਖੇ ਪਹੁੰਚ ਕੇ ਸੰਪੂਰਨ ਹੋਇਆ।
 ਇਸ ਮੌਕੇ ਗਤਕਾ ਪਾਰਟੀਆਂ, ਨਗਾਰਾ ਪਾਰਟੀਆਂ ਅਤੇ ਸੇਂਟ ਸੋਲਜ਼ਰ ਸਕੂਲ, ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਗਰੇਸ ਪਬਲਿਕ ਸਕੂਲ ਦੇ ਬੈਂਡ ਵਾਜੇ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ।ਗੁਰਦੁਆਰਾ ਸਾਹਿਬ ਜੋਤੀਸਰ ਮੁੱਖ ਸੇਵਾਦਾਰ ਅਤੇ ਇੰਟਰਨੈਸ਼ਨਲ ਪੰਥ ਦਲ ਦੇ ਜਰਨਲ ਸਕੱਤਰ ਬਾਬਾ ਸੁੱਖਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਭੇੇਟ ਕੀਤੇ।
ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਭਾਈ ਬਲਬੀਰ ਸਿੰਘ, ਭਾਈ ਸਰਬਜੀਤ ਸਿੰਘ ਡਿੰੰਪੀ, ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਬਿਟੂ, ਭਾਈ ਮਖਵਿੰਦਰ ਸਿੰਘ ਬੈਂਕ ਵਾਲੇ ਤੇ ਤਪ ਸਥਾਨ ਬਾਬਾ ਹੁੰਦਾਲ ਜੀ ਦੇ ਮੁਖ ਸੰਚਾਲਕ ਬਾਬਾ ਪਰਮਾਨੰਦ ਜੀ ਵਲੋਂ ਆਈਆਂ ਸਾਰਿਆਂ ਸੰਗਤਾਂ ਨੂੰ ਅਵਤਾਰ ਪੁਰਬ ਦੀ ਵਧਾਈ ਦਿੱਤੀ।ਸਹਿਰ ਵਾਸੀਆਂ ਵਲੋਂ ਦੂਰ ਦੂਰ ਤੋਂ ਆਈਆਂ ਸੰਗਤਾਂ ਵਾਸਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ।ਇਸ ਮੌਕੇ ਹਰਭਜਨ ਸਿੰਘ ਸਾਬਕਾ ਈ.ਟੀ.ਓ, ਸਰਬਜੀਤ ਸਿੰਘ ਡਿੰੰਪੀ,ਰਿਤਿਕਾ ਕੁਰੀਚ, ਬਲਵਿੰਦਰ ਗਿੱਲ ਐੱਸ.ਸੀ.ਮੋਰਚਾ ਭਾਜਪਾ ਪੰਜਾਬ, ਸੁਖਵਿੰਦਰ ਸਿੰਘ ਨਵਾਂਕੋਟ, ਜਗਜੀਤ ਸਿੰਘ ਜੋਗੀ, ਪਰਮਜੀਤ ਸਿੰਘ ਮਿੰਟੂ, ਚਮਨ ਲਾਲ, ਜੋਗਾ ਸਿੰਘ, ਨਿਰਮਲ ਸਿੰਘ ਰੰਘਰੇਟਾ-ਯੂਥ ਏਕਤਾ ਕਲੱਬ ਦੇ ਪ੍ਰਧਾਨ, ਜੋਗਿੰਦਰ ਸਿੰਘ, ਕੁਲਦੀਪ ਸੰਧੂ, ਅਮਨ ਤੇ ਦਿਲਬਾਗ ਸਿੰਘ ਆਦਿ ਮੌਜ਼ੂਦ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply