Thursday, February 26, 2026

ਅੱਖਾਂ ਦਾ ਮੁਫਤ ਚੈਕਅਪ ਤੇ ਲੈਂਜ ਪਾਉਣ ਦਾ ਕੈਂਪ 1 ਦਸੰਬਰ ਨੂੰ

ਧੂਰੀ, 24 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਅੱਖਾਂ ਦਾ 30ਵਾਂ ਮੁਫਤ ਚੈਕਅੱਪ ਅਤੇ ਫੇਕੋ ਵਿਧੀ ਰਾਹੀਂ ਲੈਂਜ Eyes1ਪਾਉਣ ਦਾ ਕੈਂਪ ਨੇਤਰ ਬੈਂਕ ਸੰਮਤੀ ਰਜਿ: ਅਤੇ ਨਿਸ਼ਕਾਮ ਸੇਵਾ ਸਭਾ ਧੂਰੀ ਵੱਲੋਂ 1 ਦਸੰਬਰ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੀ ਬੀਮਾਰੀਆਂ ਦੇ ਮਾਹਿਰ ਡਾ. ਮਨਪ੍ਰੀਤ ਸਿੰਘ, ਡਾ. ਸੰਜੀਵ ਬਾਂਸਲ, ਡਾ. ਕਸ਼ਿਸ਼ ਗੁਪਤਾ, ਡਾ. ਰਮੇਸ਼ ਸ਼ਰਮਾ ਅਤੇ ਡਾ. ਰਾਹੁਲ ਸ਼ਰਮਾਂ ਵੱਲੋਂ ਮੁਫਤ ਚੈਕਅੱਪ ਕੀਤਾ ਜਾਵੇਗਾ ਅਤੇ ਸ਼ਰਮਾਂ ਹਸਪਤਾਲ ਧੂਰੀ ਵਿਖੇ ਆਪ੍ਰੇਸ਼ਨ ਕੀਤੇ ਜਾਣਗੇ।ਉਹਨਾਂ ਦੱਸਿਆ ਕਿ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ ਪਹਿਚਾਣ ਦਾ ਸਬੂਤ ਅਧਾਰ ਕਾਰਡ, ਫੋਨ ਨੰਬਰ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ।ਸੰਸਥਾ ਵੱਲੋਂ ਮੁਫਤ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। 

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply