Sunday, March 15, 2026

ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਸਮਰਾਲਾ ਇਲਾਕੇ ਦੇ ਤਿੰਨ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸਮਰਾਲਾ, 27 ਨਵੰਬਰ (ਪੰਜਾਬ ਪੋਸਟ -ਕੰਗ) – ਮਾਸਟਰ ਐਥਲੈਟਿਕਸ ਚੈਪੀਅਨਸ਼ਿਪ ਜੋ ਬੀਤੇ ਦਿਨੀਂ ਚੰਡੀਗੜ ਦੇ ਸੈਕਟਰ 46 ਦੇ ਸਪੋਰਟਸ ਕੰਪਲੈਕਸ ਵਿਖੇ PUNJ2711201809ਸੰਪਨ ਹੋਈ।ਇਸ ਚੈਪੀਅਨਸ਼ਿਪ ਵਿੱਚ ਪੰਜਾਬ ਭਰ ਦੇ ਕਰੀਬ 500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਵਿੱਚ ਸਮਰਾਲਾ ਇਲਾਕੇ ਤਿੰਨ ਖਿਡਾਰੀਆਂ ਨੇ ਇਸ ਐਥਲੈਟਿਕਸ  ਮੀਟ ਵਿੱਚ ਮੈਡਲ ਜਿੱਤ ਕੇ ਸਮਰਾਲਾ ਦਾ ਨਾਂ ਰੌਸ਼ਨ ਕੀਤਾ ਜਿਨ੍ਹਾਂ ਵਿੱਚ ਪਿੰਡ ਮਾਦਪੁਰ ਦੇ ਹਰਭਜਨ ਸਿੰਘ ਨੇ 70+ ਵਿੱਚ ਇੱਕ ਵਾਰ ਫਿਰ ਆਪਣੇ ਜੋਹਰ ਵਿਖਾਉਂਦੇ ਹੋਏ 200 ਮੀਟਰ ਵਿੱਚ ਪਹਿਲਾ ਸਥਾਨ ਅਤੇ 100 ਮੀਟਰ ਵਿੱਚ ਵੀ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਅਤੇ ਸਮਰਾਲਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ।ਦੂਸਰੇ ਖਿਡਾਰੀ ਹਰਜਿੰਦਰ ਸਿੰਘ ਲੋਪੋਂ ਨੇ 50+ ਵਿੱਚ 200 ਮੀਟਰ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਦਲਜੀਤ ਸਿੰਘ ਲੈਕਚਰਾਰ ਸਮਰਾਲਾ ਨੇ 45+ ਵਿੱਚ 5000 ਮੀਟਰ ਵਾਕ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਮਰਾਲਾ ਦਾ ਨਾਂ ਰੌਸ਼ਨ ਕੀਤਾ।
ਇਥੇ ਇਹ ਵੀ ਜਿਕਰਯੋਗ ਹੈ ਇਹ ਤਿੰਨੋਂ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਖੇਡਾਂ ਵਿੱਚ ਮੱਲਾਂ ਮਾਰਦੇ ਆ ਰਹੇ ਹਨ, ਪ੍ਰੰਤੂ ਂਿੲਨ੍ਹਾਂ ਤੇ ਸਮਰਾਲਾ ਪ੍ਰਸਾਸ਼ਨ ਦੀ ਕਦੇ ਵੀ ਸਵੱਲੀ ਨਜ਼ਰ ਨਹੀਂ ਪਈ।ਇਨ੍ਹਾਂ ਤਿੰਨਾਂ ਐਥਲੀਟਾਂ ਨੇ ਦੱਸਿਆ ਕਿ 1 ਤੋਂ 3 ਫਰਵਰੀ 2019 ਤੱਕ ਮਹਾਂਰਾਸ਼ਟਰ ਦੇ ਨਾਸਿਕ ਸ਼ਹਿਰ ’ਚ ਨੈਸ਼ਨਲ ਗੇਮਜ਼ ਹੋ ਰਹੀਆਂ ਹਨ, ਜਿਸ ਵਿੱਚ ਉਹ ਭਾਗ ਲੈ ਕੇ ਹੋਰ ਵੀ ਗੋਲਡ ਮੈਡਲ ਜਿੱਤਣ ਲਈ ਆਸਵੰਦ ਹਨ।ਇਨ੍ਹਾਂ ਪ੍ਰਾਪਤੀਆਂ ਬਦਲੇ ਇਲਾਕੇ ਦੀਆਂ ਸਮਾਜਿਕ ਅਤੇ ਸਾਹਿਤਕ ਜਥੇਬੰਦੀਆਂ ਵੱਲੋਂ ਮਬਾਰਕਬਾਦ ਦਿੱਤੀ ਗਈ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply