ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਪਲੇਠੀ ਵਿੱਦਿਅਕ ਸੰਸਥਾ ’ਚ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਗਲੋਬਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਯਾਰਕ ਦੇ ਡਾਇਰੈਕਟਰ ਪ੍ਰੋ: ਗੁਰਿੰਦਰ ਸਿੰਘ ਮਾਨ ਨੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਬਹੁਤ ਕਰਮਾਂ-ਭਾਗਾਂ ਵਾਲੇ ਤੇ ਖੁਸ਼ਕਿਸਮਤ ਹਨ ਜਿਹੜੇ ਇਸ ਸੰਸਥਾ ’ਚ ਵਿੱਦਿਆ ਹਾਸਲ ਕਰ ਰਹੇ ਹਨ।ਉਨਾਂ ਕਿਹਾ ਕਿ ਇਸ ਸੰਸਥਾ ’ਚ ਆ ਕੇ ਉਨਾਂ ਨੂੰ ਆਪਣੇ 60 ਸਾਲ ਪੁਰਾਣੇ ਪੜ੍ਹਾਈ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ।ਪ੍ਰੋ: ਗੁਰਿੰਦਰ ਸਿੰਘ ਮਾਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੀ ਅਗਵਾਈ ’ਚ ਕਰਵਾਏ ਸੈਮੀਨਾਰ ਮੌਕੇ ਉਕਤ ਸ਼ਬਦਾਂ ਦਾ ਵੱਲੋਂ ਇਜ਼ਹਾਰ ਕੀਤਾ ਗਿਆ।
ਡਾ. ਮਾਨ ਨੇ ਕਿਹਾ ਕਿ ਵਧੀਆ ਵਾਤਾਵਰਣ, ਸ਼ਾਂਤਮਈ ਮਾਹੌਲ ਅਤੇ ਅਨੁਸ਼ਾਸ਼ਨ ਇਸ ਵਿੱਦਿਅਕ ਅਦਾਰੇ ਦੀ ਪਹਿਚਾਨ ਦੀ ਹਾਮੀ ਭਰਦੇ ਹਨ।ਉਨ੍ਹਾਂ ਕਿਹਾ ਕਿ ਉਹ ਵਿਸ਼ਵ ’ਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ’ਚ ਵਿਚਰ ਕੇ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਵਾਸਤੇ ਪ੍ਰੇਰਿਤ ਕਰਦੇ ਹਨ। 
ਪ੍ਰਿੰਸੀਪਲ ਡਾ. ਗੋਗੋਆਣੀ ਨੇ ਮਾਨ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪ੍ਰੋ: ਗੁਰਿੰਦਰ ਸਿੰਘ ਮਾਨ ਨੇ ਸੰਸਾਰ ਭਰ ਦੀਆਂ ਯੂਨੀਵਰਸਿਟੀਆਂ ’ਚ ਵਿਲੱਖਣ ਪਹਿਚਾਨ ਬਣਾਈ ਹੈ ਅਤੇ ਸਾਨੂੰ ਵੀ ਇਨ੍ਹਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ।ਡਾ. ਗੋਗੋਆਣੀ ਨੇ ਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media