Friday, April 24, 2026

‘ਅੰਮ੍ਰਿਤਸਰ ਇੰਟਰਨੈਸ਼ਨਲ ਹੈਰੀਟੇਜ਼ ਫੈਸਟੀਵਲ’ ਮੌਕੇ ਵਿਸ਼ਵ ਸੱਭਿਆਚਾਰਾਂ ਦਾ ਸੁਮੇਲ

PPN0112201808ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਗਏ ਅੰਮ੍ਰਿਤਸਰ ਇੰਟਰਨੈਸ਼ਨਲ ਹੈਰੀਟੇਜ ਫ਼ੈਸਟੀਵਲ ਦੌਰਾਨ ਵਿਸ਼ਵ ਸੱਭਿਆਚਾਰ ਦਾ ਸੁਮੇਲ ਜਿੱਥੇ ਵੇਖਣ ਨੂੰ ਮਿਲਿਆ, ਉਥੇ ਵਿਦਿਆਰਥੀਆਂ ਤੇ ਦਰਸ਼ਕਾਂ ਨੇ ਕੋਲੰਬੀਅਨ, ਅਫ਼ਰੀਕਨ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪੇਸ਼ਕਾਰੀਆਂ ਦਾ ਖੂਬ ਆਨੰਦ ਮਾਣਿਆ।

PPN0112201809    ਕੋਲੰਬੀਅਨ ਵਫ਼ਦ ਦੇ ਡਾਇਰੈਕਟਰ ਮਾਰੀਆ ਡੇਲ ਕਾਰਮਨ ਮੇਲੇਂਡੇਜ਼ ਵਾਲੇਕਿਲਾ ਦੀ ਅਗਵਾਈ ’ਚ ਆਰਟਿਸਟ ਕੋਆਰਡੀਨੇਟਰ ਕਾਰਮਨ ਡੈਲ ਰੋਸਾਰੀਓ ਸੰਜੁਨ ਮੇਲਡੇਜ ਦੇ ਨਾਲ ਹੋਰਨਾਂ ’ਚ ਡੈਨੀ ਜੋਅਲ ਐਕੋਸਟਾ ਗੋਮੇਜ਼, ਬਾਲੀਡਿਸ ਲਿੰਯਿਊਚ ਫੈਬਰਗਜ ਮੋਂਟੇਨੇਗਰੋ, ਸ਼ੀਓਮਾਰਾ ਪੈਟਰੀਸ਼ੀਆ ਮਨਜਰਰੇਸ ਪਦਿਲਾ, ਐਰੀ ਮੁਨੁਜ਼ ਓਸਪੀਨੋ, ਯੌਨੀ ਅਲਬਰਟੋ ਬਾਰਬਾਬਾ ਬਲੈਂਕੋ, ਐਡਰੀਅਨਿਸ ਬਰਰਾਨਕੋ ਸਰਮੀਏਂਟੋ, ਲੀਕਸ ਟੋਬਿਜ਼ ਪੀਰੇਸ ਮਾਰਟਿਨਜ਼, ਕਾਰਲੋਸ ਆਰਟੂਰੂ ਮੇਡੋਓਜ਼ਾ ਕਾਰਵਜਲ, ਅਲਫੋਂਸੋ ਐਡੁਆਰਡੋ ਕਾਬਰੇਰਾ ਮੇਲੇਂਡੀਜ, ਰਾਫੇਲ ਸੈਂਤੀਸ ਚਾਵੇਜ਼ ਰਮੀਰੇਜ਼, ਐਂਗਾਡੋ ਅਲਫੋਂਸੋ ਓਰੋਜ਼ਕੋ ਬੇਲੋ ਆਦਿ ਮੈਂਬਰ ਸ਼ਾਮਿਲ ਸਨ, ਦਾ ਕਹਿਣਾ ਸੀ ਕਿ ਉਹ ਅੰਮ੍ਰਿਤਸਰੀਆਂ ਦੀ ਪ੍ਰਾਹੁਣਚਾਰੀ ਅਤੇ ਅੰਮ੍ਰਿਤਸਰ ਖ਼ਾਲਸਾ ਕਾਲਜ ਦੀ ਵਿਰਾਸਤ ਤੋਂ ਕੀਲੇ ਗਏ ਹਨ।ਪਾਲਮਾ ਅਫ਼ਰੀਕਨ ਨਾਂ ਦੇ ਇਸ ਫ਼ੋਕ ਗਰੁੱਪ ਨੇ ਕੂੰਬੀਆਂ, ਮੈਪਲੇਅ, ਕੈਰੀਬੀਅਨ ਅਤੇ ਕੋਲੰਬੀਅਨ ਖਿੱਤੇ ਦੇ ਲੋਕ ਨਾਚ ਆਪਣੇ ਦਿਲਕਸ਼ ਪਹਿਰਾਵਿਆਂ ’ਚ ਪੇਸ਼ ਕੀਤੇ। ਅਲਫ਼ੋਂਸੋ ਦੇ ਕੋਲੰਬੀਅਨ ਡਰੰਮ (ਢੋਲ) ਦੀਆਂ ਧੁੰਨਾਂ ਨੇ ਚੰਗਾ ਰੰਗ ਬੰਨ੍ਹਿਆ।

ਫ਼ੈਸਟੀਵਲ ਡਾਇਰੈਕਟਰ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਅੰਮ੍ਰਿਤਸਰ ਇੰਟਰਨੈਸ਼ਨਲ ਹੈਰੀਟੇਜ਼ ਫ਼ੈਸਟੀਵਲ ਆਯੋਜਨ ਕਰਨ ਦਾ ਮੁੱਖ ਮਕਸਦ ਅੰਮ੍ਰਿਤਸਰ ਦੇ ਮਹਾਨ ਹੈਰੀਟੇਜ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਇਤਿਹਾਸਕ ਵਿਰਾਸਤ ਨੂੰ ਦੁਨੀਆ ਭਰ ’ਚ ਉਭਾਰਨਾ ਹੈ ਅਤੇ ਵਿਸ਼ਵ ਦੇ ਸੱਭਿਆਚਾਰਾਂ ਨੂੰ ਇਕ ਸਾਂਝਾ ਪਲੇਟਫ਼ਾਰਮ ਮੁਹੱਈਆ ਕਰਨਾ ਹੈ ਅਤੇ ਅਜਿਹੇ ਫੈਸਟੀਵਲ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ’ਚ ਵੱਸਦੇ ਲੋਕਾਂ ਵਿਚਾਲੇ ਭਾਈਚਾਰਕ ਸਾਂਝ ਪੈਦਾ ਕਰਦੇ ਹਨ।ਛੀਨਾ ਨੇ ਕਿਹਾ ਕਿ ਲੁਧਿਆਣਾ ਵਿਖੇ 1 ਤੋਂ 3 ਦਸੰਬਰ ਦਰਮਿਆਨ ਅੰਤਰਰਾਸ਼ਟਰੀ ਫ਼ੋਕ ਫੈਸਟੀਵਲ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਉਕਤ ਵਫ਼ਦ ਹਿੱਸਾ ਲਵੇਗਾ।
     ਅੰਮ੍ਰਿਤਸਰ ਇੰਟਰਨੈਸ਼ਨਲ ਹੈਰੀਂਟੇਜ਼ ਫ਼ੈਸਟੀਵਲ ਦੌਰਾਨ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਕੌਂਸਲ ਦੇ ਮੈਂਬਰ ਗੁਰਮਹਿੰਦਰ ਸਿੰਘ ਮੈਲਬੋਰਨ, ਉਘੇ ਸਿੱਖ ਹਿਸਟੋਰੀਅਨ ਭੁਪਿੰਦਰ ਸਿੰਘ ਹੋਲੈਂਡ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ।ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਆਏ ਮਹਿਮਾਨਾਂ ਨੂੰ `ਜੀ ਆਇਆ` ਕਿਹਾ।
    ਫੈਸਟੀਵਲ ਦੌਰਾਨ ਖ਼ਾਲਸਾ ਸਕੂਲ ਦੀ ਭੰਗੜਾ ਟੀਮ ਨੇ ਚੰਗਾ ਰੰਗ ਬੰਨ੍ਹਿਆ ਅਤੇ ਕੋਲੰਬੀਅਨ ਵਫ਼ਦ ਨੇ ਵੀ ਭੰਗੜਾ ਸਿਖਿਆ। ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਲੂੱਡੀ ਦੀ ਖੂਬਸੂਰਤ ਪੇਸ਼ਕਾਰੀ ਕੀਤੀ।ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਰੂਪਾਲੀ, ਮਦਨਦੀਪ ਅਤੇ ਰਾਧਿਕਾ ਨੇ ਪੰਜਾਬੀ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ।ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਮਹਿਰੋਕ, ਪ੍ਰੋ: ਮਨਪ੍ਰੀਤ ਕੌਰ, ਪ੍ਰਿੰ: ਡਾ. ਹਰਪ੍ਰੀਤ ਕੌਰ, ਲੈਕਚਰਾਰ ਰਾਜਬਿੰਦਰ ਸਿੰਘ, ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਆਦਿ ਸਖਸ਼ੀਅਤਾਂ ਵੀ ਹਾਜ਼ਰ ਸਨ।
    ਡਾ. ਗੋਗੋਆਣੀ, ਡਾ. ਜੀ.ਐਸ ਵਾਲੀਆ, ਗੁਰਮਹਿੰਦਰ ਸਿੰਘ ਅਤੇ ਹੌਲੈਂਡ ਵਲੋਂ ਕੋਲੰਬੀਅਨ ਵਫ਼ਦ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੁੰਦਰ ਤਸਵੀਰ ਅਤੇ ਕੋਲੰਬੀਅਨ ਕਲਾਕਾਰਾਂ ਨੂੰ ਮੋਮੈਂਟੋ ਦਿੱਤੇ ਗਏ ਅਤੇ ਪੰਜਾਬੀ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ। ਕੋਲੰਬੀਅਨ ਡੈਲੀਗੇਸ਼ਨ ਵੱਲੋਂ ਕੋਲੰਬੀਅਨ ਸੋਵੀਨਾਰ ਵੰਡੇ ਗਏ।ਡਾ. ਦਵਿੰਦਰ ਸਿੰਘ ਛੀਨਾ ਅਤੇ ਭੁਪਿੰਦਰ ਸਿੰਘ ਹੌਲੈਂਡ ਨੇ ਉਘੇ ਦਾਰਸ਼ਨਿਕ ਡਾ. ਮਦਨ ਗੋਪਾਲ ਯਯਾਤੀ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਲਿਖ਼ਤ ਪੁਸਤਕਾਂ ਉਘੇ ਸਿੱਖ ਹਿਸਟੋਰੀਅਨ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਵਾਈਸ ਚਾਂਸਲਰ ਡਾ. ਜੀ.ਐਸ ਵਾਲੀਆ ਨੂੰ ਭੇਟ ਕੀਤੀਆਂ ਗਈਆਂ।
  

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply