ਪਠਾਨਕੋਟ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਸੇਵਾ ਕੇਂਦਰ ਅੰਦਰ ਬੀ.ਐਸ.ਐਨ.ਐਲ ਵਿਭਾਗ ਵਲੋਂ ਕਸਟਮਰ ਸਰਵਿਸ ਸੈਂਟਰ ਖੋਲਿਆ ਗਿਆ।ਜਿਸ ਦਾ ਉਦਘਾਟਨ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।ਉਨ੍ਹਾਂ ਦੇ ਨਾਲ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਹੇਮੰਤ ਕੁਮਾਰ ਜਨਰਲ ਮੈਨੇਜਰ ਬੀ.ਐਸ.ਐਨ.ਐਲ ਪਠਾਨਕੋਟ ਵੀ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਹੀ ਬੀ.ਐਸ.ਐਨ.ਐਲ ਦਾ ਕਾਊਂਟਰ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਕਾਊਂਟਰ ਦੇ ਖੁੱਲਣ ਨਾਲ ਬੀ.ਐਸ.ਐਨ.ਐਲ ਉਪਭੋਗਤਾ ਨੂੰ ਆਪਣੇ ਕੰਮ ਕਰਵਾਉਣ ਵਿੱਚ ਕਾਫੀ ਅਸਾਨੀ ਹੋਵੇਗੀ।ਉਨ੍ਹਾਂ ਦੱਸਿਆ ਕਿ ਬੀ.ਐਸ.ਐਨ.ਐਲ ਵਲੋਂ ਸਥਾਪਿਤ ਕੀਤੇ ਗਏ ਇਸ ਕਾਊਂਟਰ ਤੋਂ ਲੋਕ ਟੈਲੀਫੋਨਫ਼ਬਰੋਡਬੈਂਡਫ਼ਮੋਬਾਇਲ ਦਾ ਨਵਾਂ ਕੂਨੈਕਸ਼ਨ ਲੈਣ ਤੋਂ ਇਲਾਵਾ ਟੈਲੀਫੋਨਫ਼ਮੋਬਾਇਲ ਦਾ ਬਿੱਲ ਜਮ੍ਹਾ ਕਰਵਾ ਸਕਦੇ ਹਨ।
ਇਸ ਮੌਕੇ ‘ਸੀ.ਐਲ ਵਰਮਾ ਡੀ.ਜੀ.ਐਮ, ਸੰਜੀਵ ਕੁਮਾਰ ਡੀ.ਈ.ਟੀ (ਮਾਰਕੀਟਿੰਗ), ਸੈਮਸਨ ਕੁਮਾਰ ਡੀ.ਈ.ਟੀ (ਫੋਨ), ਬਲਬੀਰ ਸਿੰਘ ਡੀ.ਈ.ਟੀ. (ਪਲੈਨਿੰਗ), ਰਜਨੀਸ਼ ਐਸ.ਡੀ.ਓ, ਪੰਕਜ ਸੈਣੀ ਜੇ.ਟੀ.ਓ, ਸੰਦੀਪ ਜੇ.ਈ, ਅਸ਼ਵਨੀ ਮਹਾਜਨ, ਅਮਨ ਆਦਿ ਹਾਜਰ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media