ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) –
ਮਾਝੇ ਦੇ ਬਾਗੀ ਟਕਸਾਲੀ ਅਕਾਲੀਆਂ ਵਲੋਂ ਜਲਦ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ- 1920 ਦੇ ਸਿਧਾਂਤਾਂ `ਤੇ ਬਣੇੇਗਾ ਨਵਾਂ ਦਲ।
14 ਦਸੰਬਰ ਨੂੰ ਕੀਤਾ ਜਾਵੇਗਾ ਨਵੇਂ ਅਕਾਲੀ ਦਲ ਦਾ ਰਸਮੀ ਐਲਾਨ- ਸ਼ੇਖਵਾਂ ।
ਪਰਿਵਾਰ ਦਾ ਦਲ ਬਣਿਆ ਅਕਾਲੀ ਦਲ (ਬਾਦਲ) – ਬ੍ਰਹਮਪੁਰਾ
ਬੈਂਸ ਭਰਾਂ, ਸੁਖਪਾਲ ਖਹਿਰਾ ਤੇ ਹਮਖਿਆਲੀ ਜਥੇਬੰਦੀਆਂ ਦੇਣ ਸਾਥ – ਸੇਖਵਾਂ ।
ਟਕਸਾਲੀ ਆਗੂਆਂ ਵਲੋਂ ਸਹਿਯੋਗ ਮੰਗਣ ਦਾ ਲੋਕ ਇਨਸਾਫ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਸਵਾਗਤ।
ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਕੇ ਟਕਸਾਲੀ ਆਗੂਆਂ ਨੇ ਕੀਤੀ ਖੁਦਕੁਸ਼ੀ – ਮਹੇਸ਼ਇੰਦਰ ਸਿੰਘ ਗਰੇਵਾਲ।
ਪਹਿਲਾਂ ਵੀ ਕਈ ਅਕਾਲੀ ਦਲ ਤੇ ਪਾਰਟੀਆਂ ਬਣੀਆਂ, ਪਰ ਕਾਇਮ ਰਿਹਾ ਬਾਦਲ ਦਲ – ਬੀਬੀ ਜਗੀਰ ਕੌਰ ।
ਪਟਿਆਲਾ ਧਰਨੇ `ਤੇ ਅੱਜ ਵੀ ਬੈਠਾ ਅਧਿਆਪਕਾਂ ਦਾ ਇੱਕ ਧੜਾ, ਹਮਾਇਤ `ਤੇ ਆਏ ਕਿਸਾਨ ਆਗੂ।
ਧਰਨੇ ਲਈ ਅਗਾਊਂ ਆਗਿਆ ਨਾ ਲੈਣ ਕਰ ਕੇ ਅਧਿਆਪਕਾਂ ਤੇ ਕਿਸਾਨਾਂ ਖਿਲਾਫ ਪੁਲਿਸ ਵਲੋਂ ਕੇਸ ਦਰਜ।
ਰਾਮ ਮੰਦਰ `ਤੇ ਦੇਰੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਆਰ.ਐਸ.ਐਸ
ਅਯੋਧਿਆ `ਚ ਰਾਮ ਮੰਦਰ ਦੀ ਉਸਾਰੀ ਲਈ ਮੁਸਲਮਾਨ ਅੱਗੇ ਆਉਣ – ਕੇਂਦਰੀ ਮੰਤਰੀ ਗਿਰੀਰਾਜ ਸਿੰਘ
ਨਵਜੋਤ ਸਿੱਧੂ ਕੈਪਟਨ ਤੋਂ ਮਾਫੀ ਮੰਗਣ ਤਾਂ ਖਤਮ ਹੋ ਜਾਵੇਗਾ ਮਾਮਲਾ – ਤ੍ਰਿਪਤ ਸਿੰਘ ਬਾਜਵਾ।
ਪਾਕਿਸਤਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਬਿਆਨ – ਉਹ ਸਿੱਖ ਭਾਈਚਾਰੇ ਖਿਲਾਫ ਨਹੀਂ ਹਨ, ਗੁਗਲੀ ਭਾਰਤ-ਪਾਕਿ ਰਿਸ਼ਤਿਆਂ `ਤੇ।
ਕਸ਼ਮੀਰ ਕੋਈ ਮੁੱਦਾ ਨਹੀਂ, ਅੱਤਵਾਦ ਬਾਰੇ ਗੱਲ ਕਰੇ ਪਾਕਿਸਤਾਨ- ਰਾਜਨਾਥ ਸਿੰਘ
ਪੰਜਾਬ ਵਿੱਚ ਤਿੰਨ ਕੈਪਟਨਾਂ ਦੀ ਲੜਾਈ, ਇੱਕ ਕ੍ਰਿਕਟ ਦਾ, ਦੂਜਾ ਆਰਮੀ ਤੇ ਤੀਜਾ ਰਾਹੁਲ – ਸੁਸ਼ਮਾ ਸਵਰਾਜ
ਰਣਜੀਤ ਸਿੰਘ ਬ੍ਰਹਮਪੁਰਾ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਸਿੱਧੂ ਦੇ ਯਤਨਾਂ ਨੂੰ ਸਲਾਹਿਆ।
ਆਪਣੇ ਪਤੀ ਦੇ ਬਚਾਅ `ਚ ਬੋਲੀ ਡਾ. ਨਵਜੋਤ ਕੌਰ ਸਿੱਧੂ, ਕਿਹਾ ਮੁੱਖ ਮੰਤਰੀ ਦੇ ਵਿਰੁੱਧ ਨਹੀ ਬੋਲੇ ਨਵਜੋਤ ਸਿੰਘ ਸਿੱਧੂ, ਸੁਣਿਆ ਜਾਵੇ ਪੂਰਾ ਬਿਆਨ ਕਿਹਾ ਸੀ ਪਿਤਾ ਸਮਾਨ ਹਨ ਕੈਪਟਨ ਅਮਰਿੰਦਰ।
ਹੁਸ਼ਿਆਰਪੁਰ ਵਿਖੇ ਗੰਨਾ ਉਤਪਾਦਕ ਕਿਸਾਨਾਂ ਨੇ ਲਾਇਆ ਜਾਮ- ਮੰਗੀ ਬਕਾਇਆ ਰਾਸ਼ੀ।
ਨੈਰੋਗੇਜ਼ ਪਠਾਨਕੋਟ-ਜੋਗਿੰਦਰ ਨਗਰ ਰੇਲ ਟਰੈਕ ਬ੍ਰਾਡਗੇਜ਼ ਨਹੀਂ ਹੋਵੇਗਾ- ਹਿਮਾਚਲ ਪ੍ਰਦੇਸ਼ ਦੇ ਸੈਰ ਸਪਾਟੇ ਲਈ ਕੀਤਾ ਜਾਵੇਗਾ ਵਿਕਾਸ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media