Saturday, July 18, 2026

ਸੋਨੀ ਵਲੋ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ `ਇੰਟਰਨੈਸ਼ਨਲ ਫੈਸਟ- 2018` ਦਾ ਉਦਘਾਟਨ

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ PUNJ0212201803ਇੰਟਰਨੈਸ਼ਨਲ ਫੈਸਟ- 2018 ਦਾ ਉਦਘਾਟਨ ਕੀਤਾ।ਸੋਨੀ ਨੇ ਕਿਹਾ ਕਿ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਪੰਜਾਬ ਦਾ ਅਜਿਹਾ ਪਹਿਲਾਂ ਸਕੂਲ ਹੈ ਜਿਸ ਨੇ ਅੱਜ  ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਇਥੇ ਬੁਲਾ ਕੇ ਬੱਚਿਆਂ ਅਤੇ ਉਨਾਂ੍ਰ ਦੇ ਮਾਪਿਆਂ ਨੂੰ ਬਾਰਵੀ ਸ਼੍ਰੇਣੀ ਦੀ ਪੜਾਈ ਤੋ ਬਾਅਦ ਬੱਚਿਆਂ ਨੂੰ ਸਹੀ ਸੇਧ ਦੇਣ ਦਾ ਮਾਰਗ ਦਰਸ਼ਨ ਕੀਤਾ ਹੈ।
ਸੋਨੀ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀਆਂ ਆਸ਼ਾਵਾਂ `ਤੇ ਪੂਰਾ ਉਤਰਣਾ ਚਾਹੀਦਾ ਹੈ।
ਸਕੂਲ ਪਿ੍ਰੰਸੀਪਲ ਸ਼੍ਰੀਮਤੀ ਵਿਨੋਦਿਤਾ ਸੰਖਯਾਨ ਨੇ ਦੱਸਿਆ ਕਿ ਇਸ ਫੈਸਟ 2018 ਵਿਚ ਕੈਨੇਡਾ, ਯੂ.ਐਸ.ਏ, ਯੂ.ਕੇ, ਗੁਜਰਾਤ, ਹਰਿਆਣਾ, ਗੁਰੂਗਰਾਮ, ਅਤੇ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ +2 ਦੀ ਪੜਾਈ ਉਪਰੰਤ ਕਰਨ ਵਾਲੇ ਕੋਰਸਾਂ ਦੀ ਜਾਣਕਾਰੀ ਦਿੱਤੀ ਗਈ ਹੈ।ਸਕੂਲ ਦੇ ਚੇਅਰਮੈਨ ਬਲਬੀਰ ਬਜਾਜ ਅਤੇ ਪ੍ਰਬੰਧਕ ਐਸ.ਐਨ ਜੋਸ਼ੀ ਵਲੋਂ ਸੋਨੀ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਬੱਚਿਆਂ ਵਲੋ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਸਕੂਲ ਦੀ ਮੈਨੇਜਮੈਟ ਕਮੇਟੀ ਨੇ ਸੋਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …

Leave a Reply