Tuesday, April 21, 2026

ਸਿਲਵਟ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਾਇਆ ਛੱਤਬੀੜ੍ਹ ਦਾ ਵਿੱਦਿਅਕ ਟੂਰ

ਭੀਖੀ, 4 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੇ ਵਿਦਿਆਰਥੀਆਂ ਵਲੋਂ ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ PUNJ0412201802ਜੰਗਲੀ ਜਿੰਦਗੀ ਨੂੰ ਨੇੜਿਓਂ ਜਾਨਣ ਲਈ ਛੱਤਬੀੜ੍ਹ (ਬਨੂੜ੍ਹ) ਦਾ ਇੱਕ ਰੋਜ਼ਾ ਵਿੱਦਿਅਕ ਟੂਰ ਲਾਇਆ।ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਕੂਲ ਵਲੋਂ ਛੋਟੀਆਂ ਕਲਾਸਾਂ ਦੇ ਵਿਦਿਆਰਥੀਆ ਲਈ ਜੰਗਲੀ ਜੀਵਾਂ ਦੇ ਜੀਵਨ ਜਾਣਨ ਲਈ ਵਿਦਿਅਕ ਟੂਰ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜਿਥੇ ਪ੍ਰਕਿਰਤੀ ਦਾ ਆਨੰਦ ਮਾਣਿਆ, ਉਥੇ ਅਲੋਪ ਹੋ ਰਹੇ ਜੰਗਲ਼ੀ ਜੀਵਾਂ ਨੂੰ ਨੇੜਿਓਂ  ਤੱਕ ਕੇ ਆਨੰਦਦਿਤ ਹੋਏ।ਸਕੂਲ ਚੇਅਰਪਰਸਨ ਮੈਡਮ ਅੰਜੂ ਸਿੰਗਲਾ ਨੇ ਕਿਹਾ ਕਿ ਅੱਜ ਦਾ ਮਨੁੱਖ ਖੁਦਗਰਜ਼ੀ ਵੱਸ ਸਿਰਫ ਉਨ੍ਹਾਂ ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ ਦੇਖ-ਭਾਲ ਤੱਕ ਸੀਮਿਤ ਹੈ, ਜੋ ਉਸ ਦਾ ਆਰਥਿਕ ਪੱਖ ਪੂਰਦੇ ਹਨ ਪ੍ਰੰਤੂ ਜੀਵ ਜੰਤੂਆ ਦੀਆਂ ਆਲੋਪ ਹੋ ਰਹੀਆਂ ਅਨੇਕਾਂ ਜਾਤੀਆਂ ਤੇ ਪ੍ਰਜ਼ਾਤੀਆਂ ਕਿਤੇ ਨਾ ਕਿਤੇ ਧਰਤੀ `ਤੇ ਜੀਵਨ ਦੇ ਤਵਾਜ਼ਨ ਨੂੰ ਹਿਲਾ ਰਹੀਆਂ ਹਨ, ਜਿਸ ਨਾਲ ਚੋਗਿੰਰਦੇ ਵਿੱਚ ਕਈ ਤਰ੍ਹਾਂ ਦਾ ਪ੍ਰਦੂਸ਼ਣ ਫੈਲ ਰਿਹਾ ਹੈ।ਟੂਰ ਦੌਰਾਨ ਮੈਡਮ ਰੀਨਾ ਰਾਣੀ, ਗੋਪਾਲ ਸਿੰਘ ਅਤੇ ਹਰਦੀਪ ਸਿੰਘ ਆਦਿ ਅਧਿਆਪਕ ਮੌਜੂਦ ਸਨ।
 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply