ਭੀਖੀ, 4 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੇ ਵਿਦਿਆਰਥੀਆਂ ਵਲੋਂ ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ
ਜੰਗਲੀ ਜਿੰਦਗੀ ਨੂੰ ਨੇੜਿਓਂ ਜਾਨਣ ਲਈ ਛੱਤਬੀੜ੍ਹ (ਬਨੂੜ੍ਹ) ਦਾ ਇੱਕ ਰੋਜ਼ਾ ਵਿੱਦਿਅਕ ਟੂਰ ਲਾਇਆ।ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਕੂਲ ਵਲੋਂ ਛੋਟੀਆਂ ਕਲਾਸਾਂ ਦੇ ਵਿਦਿਆਰਥੀਆ ਲਈ ਜੰਗਲੀ ਜੀਵਾਂ ਦੇ ਜੀਵਨ ਜਾਣਨ ਲਈ ਵਿਦਿਅਕ ਟੂਰ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜਿਥੇ ਪ੍ਰਕਿਰਤੀ ਦਾ ਆਨੰਦ ਮਾਣਿਆ, ਉਥੇ ਅਲੋਪ ਹੋ ਰਹੇ ਜੰਗਲ਼ੀ ਜੀਵਾਂ ਨੂੰ ਨੇੜਿਓਂ ਤੱਕ ਕੇ ਆਨੰਦਦਿਤ ਹੋਏ।ਸਕੂਲ ਚੇਅਰਪਰਸਨ ਮੈਡਮ ਅੰਜੂ ਸਿੰਗਲਾ ਨੇ ਕਿਹਾ ਕਿ ਅੱਜ ਦਾ ਮਨੁੱਖ ਖੁਦਗਰਜ਼ੀ ਵੱਸ ਸਿਰਫ ਉਨ੍ਹਾਂ ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ ਦੇਖ-ਭਾਲ ਤੱਕ ਸੀਮਿਤ ਹੈ, ਜੋ ਉਸ ਦਾ ਆਰਥਿਕ ਪੱਖ ਪੂਰਦੇ ਹਨ ਪ੍ਰੰਤੂ ਜੀਵ ਜੰਤੂਆ ਦੀਆਂ ਆਲੋਪ ਹੋ ਰਹੀਆਂ ਅਨੇਕਾਂ ਜਾਤੀਆਂ ਤੇ ਪ੍ਰਜ਼ਾਤੀਆਂ ਕਿਤੇ ਨਾ ਕਿਤੇ ਧਰਤੀ `ਤੇ ਜੀਵਨ ਦੇ ਤਵਾਜ਼ਨ ਨੂੰ ਹਿਲਾ ਰਹੀਆਂ ਹਨ, ਜਿਸ ਨਾਲ ਚੋਗਿੰਰਦੇ ਵਿੱਚ ਕਈ ਤਰ੍ਹਾਂ ਦਾ ਪ੍ਰਦੂਸ਼ਣ ਫੈਲ ਰਿਹਾ ਹੈ।ਟੂਰ ਦੌਰਾਨ ਮੈਡਮ ਰੀਨਾ ਰਾਣੀ, ਗੋਪਾਲ ਸਿੰਘ ਅਤੇ ਹਰਦੀਪ ਸਿੰਘ ਆਦਿ ਅਧਿਆਪਕ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media