Tuesday, July 28, 2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਨਵੇਂ ਅਹੁੱਦੇਦਾਰਾਂ ਨਿਯੁੱਕਤ

PPN05120201804ਭੀਖੀ/ਮਾਨਸਾ, 5 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਯਾਦਗਾਰ ਬੀਬੀ ਬਲਜਿੰਦਰ ਕੌਰ ਤਿੰਨ ਕੋਨੀ ਵਿਖੇ ਹੋਈ।ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੋਰਾਨ ਸਿਮਰਨਜੀਤ ਸਿੰਘ ਮਾਨ ਜੋਕਿ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਦੀ ਚੋਣ ਸਬੰਧੀ ਮਾਨਸਾ ਜਿਲੇ ਦੇ ਸਮੂਹ ਅਹੁੱਦੇਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਨਾਲ ਹੀ ਬਰਗਾੜੀ ਮੋਰਚੇ ਵਿੱਚ ਸੰਗਤਾਂ ਦੀ ਹਾਜ਼ਰੀ ਵਧਾਉਣ ਲਈ ਵੀ ਵਰਕਰਾਂ ਨੂੰ ਅਪੀਲ ਕੀਤੀ।ਸਾਰੇ ਅਹੁਦੇਦਾਰਾਂ ਨੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਮਾਨਸਾ ਜਿਲੇ੍ਹੇ ਦੇ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ, ਉਨ੍ਹਾਂ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਈ ਜਾਵੇ।
ਜਿਲਾ ਜਥੇਬੰਦੀ ਵਿੱਚ ਨਵੇਂ ਅਹੁੱਦੇਦਾਰਾਂ ਦੀਆਂ ਕੀਤੀਆਂ ਗਈਆਂ ਨਿਯੁੱਕਤੀਆਂ ਵਿੱਚ ਜਸਵਿੰਦਰ ਸਿੰਘ ਭੈਣੀ ਬਾਘਾ ਨੂੰ ਸੀਨੀਅਰ ਮੀਤ ਪ੍ਰਧਾਨ ਗਮਦੂਰ ਸਿੰਘ ਗੁੜਥੜੀ ਨੂੰ ਜਿਲਾ ਮੀਤ ਪ੍ਰਧਾਨ, ਮਹਿੰਦਰ ਸਿੰਘ ਬੁਰਜ ਹਰੀ ਨੂੰ ਸਰਕਲ ਖਿਆਲਾ ਕਲਾਂ, ਮਨਜੀਤ ਸਿੰਘ ਢੈਪਈ ਨੂੰ ਸਰਕਲ ਪ੍ਰਧਾਨ ਭੀਖੀ, ਰਣਜੀਤ ਸਿੰਘ ਭੀਖੀ ਨੂੰ ਮੀਤ ਪ੍ਰਧਾਨ ਸਰਕਲ ਭੀਖੀ ਨਿਯੁੱਕਤ ਕੀਤਾ ਗਿਆ।ਇਸ ਸਮੇਂ ਜੁਗਿੰਦਰ ਸਿੰਘ ਬੋਹਾ ਪ੍ਰਧਾਨ ਕਿਸਾਨ ਵਿੰਗ ਲਵਪ੍ਰੀਤ ਸਿੰਘ ਅਕਲੀਆ ਪ੍ਰਧਾਨ ਯੂਥ ਵਿੰਗ ਸਰਕਲ ਜੋਗਾ ਦਰਸ਼ਨ ਸਿੰਘ ਕਾਲੇਕੇ ਕਰਮ ਸਿੰਘ ਖੋਖਰ ਕਲਾਂ ਮਹਿੰਦਰ ਸਿੰਘ ਖੀਵਾ ਖੁਰਦ ਹਰਨੇਕ ਸਿੰਘ ਬੁਰਜ ਹਰੀ ਹਰਦੇਵ ਸਿੰਘ ਮਿੱਠੂ ਬੁਰਜ਼ ਹਰੀ ਜਰਨੈਲ ਸਿੰਘ ਜਥੇਦਾਰ ਨਾਜ਼ਰ ਸਿੰਘ ਮੰਡੇਰ ਆਦਿ ਹਾਜ਼ਰ ਸਨ

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply