ਭੀਖੀ/ਮਾਨਸਾ, 5 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਏਕਟੂ ਵਲੋ ਜਥੇਬੰਦੀ ਦੇ ਜਿਲ੍ਹਾ ਆਗੂ ਕਾਮਰੇਡ ਅਮਰੀਕ ਸਿੰਘ ਸਮਾਓ ਅਤੇ ਕਾਮਰੇਡ ਜੀਤ ਸਿੰਘ ਬੋਹਾ ਦੀ ਅਗਵਾਈ ਹੇਠ ਇਕ ਵਫਦ ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਰਾਹੀ ਪੰਜਾਬ ਸਰਕਾਰ ਦੇ ਨਾ ਇਕ ਮੰਗ ਪੱਤਰ ਦਿੱਤਾ। ਪ੍ਰੈਸ ਬਿਆਨ ਜਾਰੀ ਕਰਦਿਆ ਆਲ ਇੰਡੀਆ ਸੈਂਟਰਲ ਕੋਸਿਲ ਆਫ ਟਰੇਡ ਯੂਨੀਅਨ ਦੇੇ ਜਿਲਾ ਆਗੂ ਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਕਾਮਰੇਡ ਅਮਰੀਕ ਸਮਾਓ ਤੇ ਜੀਤ ਸਿੰਘ ਬੋਹਾ ਨੇ ਕਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਪ੍ਰਦੂਸ਼ਣ ਮਹੋਲ ਅਧਾਰਿਤ ਕਰੀਬ 2700 ਭੱਠਿਆਂ ਨੂੰ ਬੰਦ ਕਰਕੇ ਮਜਦੂਰ ਦੇ ਚੁੱਲੇ ਠੰਡੇ ਕਰ ਦਿੱਤੇ।ਇਸ ਫੈਸਲੇ ਕਾਰਨ ਸਿੱਧੇ ਤੌਰ `ਤੇ ਕਰੀਬ ਪੰਜਾਬ ਦੇ 3 ਲੱਖ ਭੱਠਾ ਮਜ਼ਦੂਰ ਅਤੇ 15 ਲੱਖ ਦੇ ਕਰੀਬ ਉਸਾਰੀ ਮਜਦੂਰ ਪ੍ਰਭਾਵਿਤ ਹੋਏ ਹਨ ਜਦੋ ਕਿ ਪਹਿਲਾ ਹੀ ਭੱਠਾ ਮਾਲਕ ਕਿਰਤ ਕਾਨੂੰਨਾਂ ਦੀਆਂ ਸਰੇਆਮ ਧੱਜੀਆ ਉਡਾ ਕੇ ਮਜਦੂਰਾਂ ਦਾ ਆਰਥਕ ਅਤੇ ਮਾਨਸਿਕ ਸੋਸ਼ਣ ਕਰਦੇ ਆ ਰਹੇ ਹਨ।ਇਸ ਤਰਾਂ ਗਰੀਨ ਟ੍ਰਿਬਿਊਨਲ ਦਾ ਇਹ ਨਾਦਰਸ਼ਾਹੀ ਫੈਸਲਾ ਸਿੱਧੇ ਤੌਰ `ਤੇ ਮਜਦੂਰ ਵਿਰੋਧੀ ਫੈਸਲਾ ਹੈ।ਕਾਮਰੇਡ ਸਮਾਓ ਨੇ ਕਿਹਾ ਕਿ ਅਸਲ ਵਿੱਚ ਇਹ ਫੈਸਲਾ ਵੱਡੇ ਭੱਠਾ ਮਾਲਕਾਂ ਦੀ ਗਿਣੀ ਮਿਥੀ ਸਾਜਿਸ਼ ਹੈ ਤਾਂ ਕਿ ਭੱਠਾ ਮਾਲਕ ਪੱਕੀ ਇੱਟ ਦਾ ਥੁੜ ਦਾ ਬਹਾਨਾ ਬਣਾ ਕੇ ਪੱਕੀ ਇੱਟ ਮਹਿੰਗੇ ਰੇਟ `ਤੇ ਵੇਚ ਸਕਣ ਜੋ ਹਾਲ ਵਿਚ ਵੀ ਇਹੋ ਵਾਪਰ ਰਿਹਾ ਹੈ।
ਉਹਨਾ ਮੰਗ ਕੀਤੀ ਕਿ ਮਜਦੂਰਾਂ ਦੇ ਰੁਜ਼ਗਾਰ ਨੂੰ ਵੇਖਦਿਆ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ।ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਏਕਟ ਵਲੋ 10 ਦਸੰਬਰ ਨੂੰ ਡੀ.ਸੀ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਮੇ ਸੁਖਵਿੰਦਰ ਸਿੰਘ, ਜਰਨੈਲ ਸਿੰਘ, ਮਿੱਠੂ ਸਿੰਘ, ਸਤਨਾਮ ਸਿੰਘ ਵੀ ਮੌਜੂਦ ਸਨ ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media