ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੋਜਲਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਖਤ ਲਿਖ ਕੇ ਉਹਨਾਂ ਵਲੋਂ ਕਰਤਾਰਪੁਰ ਕੋਰੀਡਰ ਬਣਾਉਣ ਲਈ ਕੀਤੇ ਸੰਜ਼ੀਦਾ ਕੰਮ ਤੇ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਇਸ ਕੋਰੀਡੋਰ ਨਾਲ ਸੰਸਾਰ ਦੇ ਇਸ ਖਿੱਤੇ ਵਿੱਚ ਜਿਥੇ ਸ਼ਾਂਤੀ ਦੀ ਉਮੀਦ ਹੈ, ਉਥੇ ਹੀ ਸੈਰ ਸਪਾਟੇ, ਵਪਾਰ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀਆਂ ਅਨੇਕਾਂ ਸੰਭਾਵਨਾਵਾਂ ਹਨ।ਉਹਨਾਂ ਨੇ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਕਿ ਕਰਤਾਰਪੁਰ ਕੋਰੀਡਰ ਨੁੰ ਸਫਲ ਕਰਨ ਕਰਨ ਲਈ ਜਿਥੇ ਅੰਮ੍ਰਿਤਸਰ-ਸੋਹੀਆਂ-ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਾਕ ਮਾਰਗ ਨੁੰ 6 ਮਾਰਗੀ ਬਣਾਉਣ ਦੀ ਲੋੜ ਹੈ, ਉਥੇ ਹੀ ਅੰਿਿਮ੍ਰਤਸਰ ਦੇ ਬੱਸ ਸਟੈਂਡ ਤੋਂ ਡੇਰਾ ਬਾਬਾ ਨਾਨਕ ਤੱਕ ਇੱਕ ਮੈਟਰੋ ਟਰੇਨ ਦੀ ਜਰੂਰਤ ਹੋਵੇਗੀ।ਉਹਨਾਂ ਨੇ ਕਿਹਾ ਕਿ ਇਸ ਕੋਰੀਡਰ ਦੇ ਖੁੱਲਣ ਨਾਲ ਦੇਸ਼ ਵਿਦੇਸ਼ ਤੋਂ ਅਨੇਕਾਂ ਲੋਕਾਂ ਦੇ ਉਥੇ ਜਾਣ ਦੀ ਸੰਭਾਵਨਾ ਹੈ ਅਤੇ ਆਉਣ ਜਾਣ ਦੀ ਸਮੱਸਿਆ ਨੁੰ ਹੱਲ ਕਰਨ ਤੇ ਇਸ ਨੁੰ ਅਸਾਨ ਕਰਨ ਲਈ ਉਪਰੋਕਤ ਮੈਟਰੋ ਤੇ 6 ਮਾਰਗੀ ਦੀ ਜਰੂਰਤ ਹੋਵੇਗੇ।ਉਹਨਾਂ ਨੇ ਕਿਹਾ ਕਿ ਇਹ ਮੇਟਰੋ ਵਰਲਡ ਕਲਾਸ ਹੋਵੇ ਤਾਂ ਅੰਮਤਰਰਾਸ਼ਟਰੀ ਯਾਤਰੂ ਵੀ ਸਫਰ ਕਰਨਗੇ।ਉਹਨਾਂ ਨੇ ਕਿਹਾ ਕਿ ਇਸ ਟਰੇਨ ਵਿੱਚ ਬੈਠ ਕੇ ਡੇਰਾ ਬਾਬਾ ਨਾਨਾਕ ਤੱਕ ਜਾਣਾ ਹੀ ਆਪਣੇ ਆਪ ਵਿੱਚ ਇੱਕ ਅਦੁੱਤੀ ਤਜੱਰਬਾ ਹੋਵੇਗਾ।ਉਹਨਾਂ ਨੇ ਕਿਹਾ ਕਿ ਜਦ ਇਹ ਟਰੇਨ ਪੰਜਾਬ ਦੇ ਪਿੰਡਾਂ ਤੇ ਖੇਤਾ ਵਿੱਚ ਦੀ ਹੁੰਦੀ ਹੋਈ ਜਾਏਗੀ ਤਾਂ ਯਾਤਰੂ ਰਸਤੇ ਵਿੱਚ ਪੰਜਾਬ ਦੀ ਖੂਬਸੂਰਤੀ ਤੇ ਆਲੇ ਦੁਆਲੇ ਤੋਂ ਵੀ ਪ੍ਰਭਾਵਿਤ ਹੋਣਗੇ।ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਹਵਾਈ ਅੱਡੇ ਤੱਕ ਟ੍ਰੈਫਿਕ ਦੀ ਸਮੱਸਿਆ ਨੁੰ ਹੱਲ ਕਰਨ ਲਈ ਕੁੱਝ ਥਾਵਾਂ `ਤੇ ਫਲਾਈ ਉਵਰ ਪੁਲਾਂ ਦੀ ਵੀ ਜਰੂਰਤ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media