ਬਟਾਲਾ, 10 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਿੰਸੀਪਲ ਕੇਡਰ ਦੇ ਪ੍ਰਧਾਨ ਬਣੇ ਰਵਿੰਦਰਪਾਲ ਸਿੰਘ ਚਾਹਲ ਦਾ
ਸਕੂਲ ਪਹੁੰਚਣ `ਤੇ ਸਨਮਾਨ ਕੀਤਾ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਤੋਂ ਪਹਿਲਾਂ ਉਪ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦੇ ਅਹੁੱਦੇ ਤੋ ਇਲਾਵਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਤੇ ਨੌਸਿਹਰਾ ਮੱਝਾ ਸਿੰਘ ਵਿਖੇ ਸੇਵਾ ਨਿਭਾਅ ਚੁੱਕੇ ਹਨ ਤੇ ਲੰਮਾ ਸਮਾਂ ਜਿਲ੍ਹਾ ਸਾਇੰਸ ਸੁਪਰਵਾਈਜਰ ਗੁਰਦਾਸਪੁਰ ਵੀ ਰਹੇ ਹਨ।ਉਨਾਂ ਨੂੰ ਬੀਤੇ ਦਿਨੀ ਸਰਵਸੰਮਤੀ ਨਾਲ ਹੋਈ ਚੋਣ ਵਿੱਚ ਗੈਸਾ (ਗਜਟਿਡ ਐਜੂਕੇਸ਼ਨਲ ਸਕੂਲ ਸਰਵਸਿਸ ਐਸੋਸੀਏਸਨ) ਦਾ ਪ੍ਰਧਾਨ ਬਣਾਇਆ ਗਿਆ ਹੈ।ਮਾਸਟਰ ਕੇਡਰ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਪੈ੍ਰਸ ਸਕੱਤਰ ਨਰਿੰਦਰ ਬਰਨਾਲ, ਸੁਖਦੇਵ ਸਿੰਘ ਤੇ ਸਮੂਹ ਸਟਾਫ ਨੇ ਫੁਲਾਂ ਨਾਲ ਪ੍ਰਧਾਨ ਚਾਹਲ ਦਾ ਸਨਮਾਨ ਕੀਤਾ।ਇਸ ਮੌਕੇ ਗੁਰਮੀਤ ਸਿੰਘ, ਹਰਜਿੰਦਰ ਸਿੰਘ, ਕਵਲਪ੍ਰੀਤ ਕੋਰ, ਹਰਪ੍ਰੀਤ ਸਿੰਘ, ਰਾਜਵਿੰਦਰ ਸਿਘ, ਪਿਆਰਾ ਲਾਲ, ਅਰੁਣ ਕੁਮਾਰ, ਰਵਿਰੰਦਰ ਕੌਰ, ਰਮਿੰਦਰ ਕੌਰ, ਮਨਇੰਦਰ ਕੌਰ, ਰਮਨ ਬਾਜਵਾ, ਮਨਿੰਦਰ ਕੌਰ, ਪਰਵਿੰਦਰ ਕੋਰ, ਪੂਜਾ ਭਾਰਤੀ, ਗੁਰਦੀਪ ਸਿੰਘ, ਜਤਿੰਦਰ ਬੀਰ ਸਿੰਘ, ਦਵਿੰਦਰ ਸਿੰਘ ਆਦਿ ਸਟਾਫ ਮੈਬਰ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media