ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਨੈਸ਼ਨਲ ਸਪੋਰਟਸ ਗਰਲਜ਼ ਟੂਰਨਾਮੈਂਟ ਡੀ.ਏ.ਵੀ ਪਬਲਿਕ ਸਕੂਲ ਰਜਿੰਦਰ
ਨਗਰ ਸਾਹਿਬਾਬਾਦ ਯੂ.ਪੀ ਵਿਖੇ ਕਰਵਾਇਆ ਗਿਆ।ਜਿਸ ਵਿੱਚ 15 ਜੋਨਾਂ ਦੇ 3000 ਵਿਦਿਆਰਥੀਆਂ ਨੇ ਭਾਗ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਪੰਜ ਖੇਡਾਂ ਵਿੱਚ ਆਪਣੀ ਆਲ੍ਹਾ ਕਾਰਗੁਜਾਰੀ ਦਿਖਾਈ ।
ਲਆਨ ਨਟੈਨਿਸ ਅੰਡਰ-19 `ਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਅਲੀਸ਼ਾਹ ਮੰਨਾ ਨੇ ਸੋਨੇ ਦਾ ਤਮਗਾ ਅਤੇ ਜੇਤੂ ਟਰਾਫੀ ਹਾਸਲ ਕੀਤੀ।ਸਕੇਟਿੰਗ ਅੰਡਰ-19 `ਚ ਦੱਸਵੀਂ ਜਮਾਤ ਦੀ ਵਿਦਿਆਰਥਣ ਮਹਿਕ ਗੁਪਤਾ ਨੇ ਸੋਨੇ ਦਾ ਤਮਗਾ ਅਤੇ ਜੇਤੂ ਟਰਾਫੀ ਜਿੱਤੀ।ਬੈਡਮਿੰਟਨ `ਚ ਸੱਤਵੀਂ ਜਮਾਤ ਰੂਪ ਏ. ਸਿੰਘ ਅਤੇ ਨੌਵੀਂ ਜਮਾਤ ਦੀ ਨਿਤਿਆ ਨੇ ਸਿਲਵਰ ਮੈਡਲ ਜਿੱਤ ਕੇ ਰਨਰਜ਼ ਅੱਪ ਟਰਾਫੀ ਹਾਸਲ ਕੀਤੀ।ਕਰਾਟੇ `ਚ ਦੱਸਵੀਂ ਜਮਾਤ ਦੀ ਮਾਨਿਆ ਬਹਿਲ ਨੇ ਸਿਲਵਰ ਮੈਡਲ ਅਤੇ ਸਾਕਸ਼ੀ ਚੌਹਾਨ ਗਿਆਰ੍ਹਵੀਂ ਜਮਾਤ ਨੇ ਕਾਂਸਾ ਤਮਗਾ ਪ੍ਰਾਪਤ ਕੀਤਾ।ਟੇਬਲ ਟੈਨਿਸ – ਜਮਾਤ ਦੀ ਨਿਮਿਆ ਪੰਜਵੀਂ ਅਤੇ ਸੱਤਵੀਂ ਜਮਾਤ ਦੀ ਏਕਤਾ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਰਨਰਜ਼ ਅੱਪ ਟਰਾਫ਼ੀ ਹਾਸਲ ਕੀਤੀ ।
ਪੰਜਾਬ ਜ਼ੋਨ-ਏੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੀ ਇਸ ਕਾਰਗੁਜ਼ਾਰੀ `ਤੇ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਦਿਆਰਥੀਆਂ ਨੁੰ ਵਧਾਈ ਦਿੱਤੀ ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media