ਬੱਚਿਆਂ ਨੂੰ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਓ- ਭਲਾ ਪਿੰਡ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਸਕੂਲ ਦਾ 7ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਸਮਾਰੋਹ
ਦੇ ਦੌਰਾਨ ਅੰਤਰਰਾਸ਼ਟਰੀ ਪਾਵਰ ਲਿਫਟਰ ਖਿਡਾਰੀ ਅਤੇ ਪੰਜਾਬ ਸਟਰੋਂਗੈਸਟ ਐਵਾਰਡ ਜੇਤੂ ਤੇ ਰਿਕਾਰਡ ਹੋਲਡਰ ਪਹਿਲਵਾਨ ਲਵਦੀਪ ਸਿੰਘ ਭਲਾ ਪਿੰਡ ਨੇ ਮੁੱਖ ਮਹਿਮਾਨ ਵਜੋਂ ਜਦੋਂਕਿ ਉੱਘੇ ਖੇਡ ਪ੍ਰਮੋਟਰ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ, ਪ੍ਰਿੰਸੀਪਲ ਗੁਰਬਾਜ਼ ਸਿੰਘ ਛੀਨਾ, ਉੱਘੇ ਖੇਡ ਪ੍ਰਮੋਟਰ ਜੀ.ਐਸ ਸੰਧੂ, ਮਿਸ ਪਰਮਿੰਦਰ ਕੌਰ ਪਰੀ ਰੰਧਾਵਾ, ਪ੍ਰਵਾਸੀ ਭਾਰਤੀ ਸੁਖਰਾਜ ਸਿੰਘ, ਪਹਿਲਵਾਨ ਜਸਕਰਨ ਸਿੰਘ, ਅਧਿਆਪਕ ਆਗੂ ਸੰਦੀਪ ਸਿੰਘ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਰਹਿਣ ਵਾਲੇ ਅਧਿਆਪਕਾਂ ਮਨਜਿੰਦਰ ਕੌਰ, ਰਾਜਬੀਰ ਕੌਰ, ਵਿਦਿਆਰਥੀਆਂ ਤੇ ਵਿਸ਼ੇਸ਼ ਮਹਿਮਾਨਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਪਹਿਲਵਾਨ ਲਵਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਬਹੁ-ਖੇਤਰਾਂ ਵਿੱਚ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਣ ਵਿੱਚ ਮਾਪਿਆਂ ਤੇ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। 
ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਤੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਭਰਪੂਰ ਰੰਗਾਰੰਗ ਪ੍ਰੋਗ੍ਰਾਮ ਦੀ ਪੇਸ਼ਕਾਰੀ ਦੌਰਾਨ ਗੀਤ-ਸੰਗੀਤ, ਨਾਟਕ, ਸ਼ਬਦ, ਸਕਿੱਟ, ਸਮੂੰਹ ਗੀਤ, ਡਾਂਸ, ਕੋਰੀਓਗ੍ਰਾਫੀ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ-ਭੰਗੜੇ ਰਾਹੀਂ ਸੱਭ ਦਾ ਖੂਬ ਮਨੋਰੰਜਨ ਕੀਤਾ ਤੇ ਵਾਹ-ਵਾਹ ਲੁੱਟੀ। ਮੰਚ ਦਾ ਸੰਚਾਲਨ ਗੁਰਮੀਤ ਸਿੰਘ ਸੰਧੂ, ਮੈਡਮ ਕਰਮਜੀਤ ਕੌਰ, ਮੈਡਮ ਸੰਦੀਪ ਕੌਰ ਦੇ ਵੱਲੋਂ ਸਾਂਝੇ ਤੌਰ ਤੇ ਬਾਖੂਬੀ ਨਿਭਾਇਆ ਗਿਆ।ਸਕੂਲ ਪ੍ਰਿੰਸੀਪਲ ਕੁਲਜੀਤ ਕੌਰ ਤੇ ਵਾਈਸ ਪ੍ਰਿੰਸੀਪਲ ਵਰਿੰਦਰ ਕੌਰ ਦੇ ਵੱਲੋਂ ਸਕੂਲ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਣ ਦੇ ਨਾਲ-ਨਾਲ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ।ਐਮ.ਡੀ ਗੁਰਚਰਨ ਸਿੰਘ ਸੰਧੂ ਨੇ ਆਏ ਮਹਿਮਾਨਾ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਇੰਚਾਰਜ ਮਨਜਿੰਦਰ ਕੌਰ, ਗੁਲਸ਼ਨ ਕੌਰ, ਡਾ. ਗੁਰਦਿਆਲ ਸਿੰਘ ਮਾਨਾਂਵਾਲਾ, ਰਮਨਦੀਪ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media