Wednesday, July 29, 2026

ਵਿਦਿਆਰਥੀਆਂ ਲਈ ਸੰਚਾਰ ਟੈਕਨਾਲੋਜ਼ੀ ਅਹਿਮ – ਅੰਜੂ ਸਿੰਗਲਾ

ਭੀਖੀ/ ਮਾਨਸਾ, 15 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਵਿੱਚ ਪ੍ਰੀ-ਨਰਸਰੀ ਦੇ Mobileਵਿਦਿਆਰਥੀਆਂ ਲਈ ਡਿਜ਼ੀਟਲ ਕਲਾਸਾਂ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ।ਸਕੂਲ ਕਮਟੀ ਚੇਅਰਪਰਸਨ ਮੈਡਮ ਅੰਜੂ ਸਿੰਗਲਾ ਨੇ ਦੱਸਿਆ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਆਧੁਨਿਕ ਸ਼ੂਚਨਾ ਪ੍ਰਣਾਲੀ ਅਪਨਾਉਣ ਨਾਲ ਸਿੱਖਿਆ ਅਕਾਊ ਨਹੀ ਲੱਗਦੀ ਬਲਕਿ ਬੱਚੇ ਕਿਤਾਬੀ ਸਿੱਖਿਆ ਨਾਲੋਂ ਸੰਚਾਰ ਵਿਧੀ ਨਾਲ ਜੁੜ ਕੇ ਵਧੇਰੇ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦਾ ਰਵੱਈਆ ਸਿੱਖਿਆ ਅਤੇ ਸਕੂਲ ਪ੍ਰਤੀ ਰਚਨਾਤਮਕ ਅਤੇ ਸਕਰਾਤਮਕ ਬਣ ਜਾਦਾ ਹੈ, ਜੋ ਭੀਵੱਖ `ਚ ਵਿਦਿਆਰਥੀਆਂ ਦੇ ਬੋਧਿਕ ਵਿਕਾਸ਼ ਵਿੱਚ ਸਹਾਈ ਹੁੰਦਾ ਹੈ।ਇਸ ਮੌਕੇ ਸਕੂਲ ਪ੍ਰਿਸੀਪਲ ਕਿਰਨ ਰਾਣੀ, ਪ੍ਰਬੰਧਕ ਰਿਸ਼ਵ ਸਿੰਗਲਾ, ਅਧਿਆਪਕ ਜਸਪ੍ਰੀਤ ਕੌਰ ਅਤੇ ਪ੍ਰਿਅੰਕਾ ਨੇ ਨੰਨੇ ਵਿਦਿਆਰਥੀਆ ਨੂੰ ਉਤਸ਼ਾਹਿਤ ਕੀਤਾ ।
 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply