ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਵਿਸ਼ਵ ਸਿਹਤ ਸੰਗਠਨ ਵਲੋ ਸਿਵਲ ਹਸਪਤਾਲ ਵਿਖੇ ਟੈਟਨਿਸ ਵੈਕਸੀਨ ਦੀ ਜਗਾ ਤੇ ਅਡਲਟ
ਦਾਇਪਥੀਰੀਆ ਵੈਕਸੀਨ ਨੂੰ ਆਮ ਟੀਕਾਕਕਰਨ ਸ਼ਡਿਊਲ ਵਿਚ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।ਇਸ ਵਰਕਸ਼ਾਪ ਦਾ ਸ਼ੁਭ ਆਰੰਭ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕੀਤਾ।ਇਸ ਵਰਕਸ਼ਾਪ ਵਿੱਚ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ, ਸ਼ਹਿਰੀ ਮੈਡੀਕਲ ਅਫਸਰ, ਨੋਡਲ ਅਫਸਰ, ਬੀ.ਈ.ਈ ਅਤੇ ਐਲ.ਐਚ.ਵੀ ਦੀ ਸ਼ਮੂਲੀਅਤ ਕੀਤੀ ਗਈ।
ਇਸ ਵਰਕਸ਼ਾਪ ਵਿਚ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਇਹ ਨਵਾਂ ਟੀਕਾਕਰਨ ਟੈਟਨਸ ਵੈਕਸੀਨ ਦੀ ਤਰਾ੍ਹ ਹੀ ਕੰਮ ਕਰੇਗਾ।ਗਰਭਵਤੀ ਔਰਤਾਂ ਤੋ ਲੈ ਕੇ 10 ਅਤੇ 16 ਸਾਲ ਦੇ ਬੱਚਿਆਂ ਨੂੰ ਜਿਵੇਂ ਪਹਿਲਾ ਟੀਕਾਕਰਨ ਕੀਤਾ ਜਾਂਦਾ ਸੀ, ਉਸੇ ਹੀ ਟਾਈਮ ਵਿੱਚ ਇਹ ਟੀਕਾ ਲਗਾਈਆ ਜਾਏਗਾ। ਇਸੇ ਤਰਾਂ ਹੀ ਇਸ ਦੇ ਰੱਖ ਰਖਾਵ ਲਈ ਕੋਲਡ ਚੇਨ ਸਿਟਮ ਵਿੱਚ ਕੋਈ ਬਦਲਾਅ ਨਹੀ ਹੋਵੇਗਾ ਅਤੇ ਹੋਰ ਨਵੀਆਂ ਵੈਕਸੀਨ ਦੀ ਤਰਾਂ ਵੱਖਰਾ ਕੰਮ ਕਰਨ ਦੀ ਜਰੂਰਤ ਨਹੀ ਹੋਵੇਗੀ।ਉਨਾਂ ਨੇ ਸਟਾਫ ਨੂੰ ਹਦਾਇਤ ਕੀਤੀ ਜਿਹੜੀ ਟੈਟਨਸ ਦੀ ਵੈਕਸੀਨ ਪਹਿਲਾਂ ਸਟੋਕ ਵਿੱਚ ਪਈ ਹੈ ਉਸ ਨੰੂ ਪਹਿਲਾਂ ਵਰਤਿਆ ਜਾਵੇ ਅਤੇ ਬਾਅਦ ਵਿੱਚ ਨਵੀ ਵੈਕਸੀਨ ਵਰਤੀ ਜਾਵੇ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਨੇ ਜਾਣਕਾਰੀ ਦਿੰਦੇ ਕਿਹਾ ਜਿਲ੍ਹਾ ਪੱਧਰ ਦੀ ਤਰਾਂ ਹੀ ਬਲਾਕ ਪੱਧਰ `ਤੇ ਵੀ ਏ.ਐਨ.ਐਮ ਨੂੰ ਟਰੇਨਿੰਗ ਦਿਤੀ ਜਾਵੇਗੀ।ਵਰਲਡ ਹੈਲਥ ਸਰਵੇਲੈਂਸ ਮੈਡੀਕਲ ਅਫਸਰ ਡਾ. ਰਿਸਿ ਸ਼ਰਮਾ ਨੇ ਦਸਿਆ ਕਿ ਜਿਨਾਂ ਲੋਕਾਂ ਨੇ ਪਹਿਲਾਂ ਟੈਟਨਸ ਦੀ ਵੈਕਸੀਨ ਲਈ ਹੈ, ਉਨਾਂ ਨੂੰ ਦੁਬਾਰਾ ਇਹ ਵੈਕਸੀਨ ਦੇਣ ਦੀ ਲੋੜ ਨਹੀ ਹੈ ਕਿਉਂਕਿ ਗਲ ਘੋਟੂ (ਡਿਫਥੇਰੀਆ) ਇਕ ਬਹੁਤ ਖਤਰਨਾਕ ਬੀਮਾਰੀ ਹੈ ਜਿਸ ਕਾਰਨ ਬਹੁਤ ਸਾਰੀਆਂ ਮੋਤਾਂ ਹੁੰਦੀਆ ਹਨ, ਇਸ ਲਈ ਇਸ ਨਵੀ ਵੈਕਸੀਨ ਆਮ ਲੋਕਾਂ ਦੀ ਸਿਹਤ ਨੂੰ ਸੁਰਖਿਅਤ ਰੱਖਣ ਲਈ ਲਾਂਚ ਕੀਤਾ ਗਿਆ।ਇਸ ਮੌਕੇ ਅਵਸਰ ਡਾ. ਚਰਨਜੀਤ, ਡਾ. ਕੁੰਡਲ, ਜਿਲਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੋਰ, ਡਿਪਟੀ ਮਾਸ ਮੀਡੀਆ ਅਮਰਦੀਪ ਸਿੰਘ ਅਤੇ ਆਰੂਸ਼ ਭੱਲਾ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media