Friday, August 28, 2026

ਥੀਏਟਰ ਗਰੁੱਪ ਵਲੋਂ ‘ਪੂਰਵਾਭਿਆਸ’ ਦਾ ਨਾਟਕ ਦਾ ਮੰਚਨ ‘ਮੰਟੋ ਕੀ ਮੋਜ਼ੇਲ’ 22 ਦਸੰਬਰ ਨੂੰ

kewal dhaliwal-ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ ਮੁੰਬਈ ਦੇ ਥੀਏਟਰ ਗਰੁੱਪ ‘ਪੂਰਵਾਭਿਆਸ’ ਦਾ ਨਾਟਕ ‘ਮੰਟੋ ਕੀ ਮੋਜ਼ੇਲ’ 22 ਦਸੰਬਰ ਨੂੰ ਸ਼ਾਮ 6.00 ਵਜੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪੇਸ਼ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਇਹ ਨਾਟਕ ਸਆਦਤ ਹਸਨ ਮੰਟੋ ਦੀ ਪ੍ਰਸਿੱਧ ਕਹਾਣੀ ‘ਮੋਜ਼ੇਲ’ `ਤੇ ਅਧਾਰਿਤ ਹੈ।ਇਸ ਨਾਟਕ ਵਿੱਚ ਐਨ.ਐਸ.ਡੀ ਨਵੀਂ ਦਿੱਲੀ ਦੇ ਬਹੁਤ ਹੀ ਸੀਨੀਅਰ ਅਦਾਕਾਰ ਪ੍ਰੇਰਣਾ ਅਗਰਵਾਲ, ਸੁਨੀਲ ਕੁਮਾਰ ਚੋਹਾਨ, ਰਕੇਸ਼ ਦੂਬੇ ਅਤੇ ਸ਼ਿਲਪੀ ਸ੍ਰੀਵਾਸਤਵਾ ਕੰਮ ਕਰ ਰਹੇ ਹਨ।ਨਾਟਕ ਦਾ ਨਿਰਦੇਸ਼ਨ ਨਵੀਨ ਅਗਰਵਾਲ ਨੇ ਕੀਤਾ ਹੈ।ਇਸ ਨਾਟਕ ਨੂੰ ਦੇਖਣ ਲਈ ਸਮੂਹ ਰੰਗਕਰਮੀਆਂ, ਨਾਟ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਖੁੱਲਾ ਸੱਦਾ ਹੈ।ਇਸ ਨਾਟਕ ਨੂੰ ਦੇਖਣ ਲਈ ਕੋਈ ਟਿਕਟ ਨਹੀਂ, ਆਪ ਸਭ ਨੂੰ ਖੁੱਲ੍ਹਾ ਸੱਦਾ ਹੈ।
 

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply