Tuesday, May 26, 2026

ਸਾਹਿਬਜਾਦਿਆਂ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਵਾਪਸ ਸਿੱਖੀ ਸਰੂਪ ’ਚ ਆ ਕੇ ਹਰਪ੍ਰੀਤ ਸਜ਼ਾਈ ਦਸਤਾਰ

ਕਮਲਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਬੈਠਾ ਸੀ ਭੁੱਖ ਹੜਤਾਲ ’ਤੇ
ਨਵੀਂ ਦਿੱਲੀ, 22 ਦਸੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ’ਚ ਕਥਿਤ ਤੌਰ ’ਤੇ ਸ਼ਾਮਲ ਕਾਂਗਰਸੀ ਆਗੂ ਕਮਲਨਾਥ ਨੂੰ ਕਾਂਗਰਸ ਵੱਲੋਂ ਮੱਧ PUNJ2212201802ਪ੍ਰਦੇਸ਼ ਦਾ ਮੁਖਮੰਤਰੀ ਬਣਾਉਣ ਦੇ ਖਿਲਾਫ਼ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਹਰਪ੍ਰੀਤ ਸਿੰਘ ਨੇ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ।ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਦੇ ਨਾਲ ਤਿਲਕ ਵਿਹਾਰ ਵਿਖੇ ਭੁੱਖ ਹੜਤਾਲ ’ਤੇ ਬੈਠਣ ਵਾਲੇ ਭਾਜਪਾ ਯੁਵਾ ਮੋਰਚਾ ਦਿੱਲੀ ਇਕਾਈ ਦੀ ਕਾਰਜਕਾਰਣੀ ਦੇ ਮੈਂਬਰ ਹਰਪ੍ਰੀਤ ਸਿੰਘ ਨੇ ਪਹਿਲਾ 2 ਦਿਨ ਤਿਲਕ ਵਿਹਾਰ ਅਤੇ ਉਸ ਉਪਰੰਤ 2 ਦਿਨ ਤਕ ਸੁਦਰਸ਼ਨ ਪਾਰਕ ਪੁੱਲ ’ਤੇ ਭੁੱਖ ਹੜਤਾਲ ਕੀਤੀ ਸੀ।
    ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਿੰਦਰ ਪਾਲ ਸਿੰਘ, ਸਥਾਨਕ ਕੌਂਸਲਰ ਵਿਪਿਨ ਮਲਹੋਤਰਾ, ਅਕਾਲੀ ਆਗੂ ਰਵਿੰਦਰ ਸਿੰਘ ਬਿੱਟੂ, ਹਰਜੀਤ ਸਿੰਘ ਬਾਊਂਸ, ਮੋਹਨਪ੍ਰੀਤ ਸਿੰਘ ਗਿੰਨੀ ਅਤੇ ਨਵਨੀਤ ਸਿੰਘ ਨੇ ਹਰਪ੍ਰੀਤ ਨੂੰ ਭੁੱਖ ਹੜਤਾਲ ਖਤਮ ਕਰਕੇ ਕਾਨੂੰਨੀ ਤਰੀਕੇ ਨਾਲ ਕਮਲਨਾਥ ਦੇ ਖਿਲਾਫ਼ ਲੜਾਈ ਲੜਨ ਲਈ ਪ੍ਰੇਰਨਾ ਕੀਤੀ।ਜਿਸ ਉਪਰੰਤ ਹਰਪ੍ਰੀਤ ਨੇ ਆਪਣੀ ਭੁੱਖ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਨੇ ਦੱਸਿਆ ਕਿ ਇਲਾਕੇ ਦੇ ਪਤਵੰਤੇ ਸੱਜਣਾ ਨੇ ਹਰਪ੍ਰੀਤ ਨੂੰ ਸਮਝਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1984 ਦੇ ਕਾਤਲਾਂ ਦੇ ਖਿਲਾਫ਼ ਵਧੀਆ ਲੜਾਈ ਲੜ ਰਹੀ ਹੈ।ਇਸ ਲਈ ਇਸ ਮਸਲੇ ’ਤੇ ਭੁੱਖ ਹੜਤਾਲ ਨਹੀਂ ਕਰਨਾ ਚਾਹੀਦਾ।ਨਾਲ ਹੀ ਸਮੂਹ ਲੋਕਾਂ ਵੱਲੋਂ ਹਰਪ੍ਰੀਤ ਨੂੰ ਸਾਹਿਬਜਾਦਿਆਂ ਦੇ ਸ਼ਹੀਦੀ ਪੰਦਰਵਾੜੇ ਦਾ ਹਵਾਲਾ ਦਿੰਦੇ ਹੋਏ ਮੁੜ ਵਾਪਸ ਸਿੱਖੀ ਸਰੂਪ ’ਚ ਆਉਣ ਦੀ ਅਪੀਲ ਕੀਤੀ ਗਈ।ਜਿਸ ਨੂੰ ਹਰਪ੍ਰੀਤ ਨੇ ਜੈਕਾਰਿਆਂ ਦੀ ਗੂੰਜ ’ਚ ਪ੍ਰਵਾਨ ਕਰਦੇ ਹੋਏ ਆਪਣੇ ਸਿਰ ਦਸਤਾਰ ਸਜ਼ਾ ਲਈ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply