ਬਠਿੰਡਾ, 23 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਦੂਲੇ ਦੇ ਵਸਨੀਕ ਕਿਸਾਨ ਸੁਰਜੀਤ ਸਿੰਘ (64) ਨੇ ਪ੍ਰੇਸ਼ਾਨੀਆਂ ਦੇ ਚੱਲਦੇ ਜਹਿਰਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ।ਮਿਲੀ ਜਾਣਕਾਰੀ ਅਨੁਸਾਰ ਉਸ ਦੇ ਸਿਰ ਬੈਂਕ ਤੇ ਆਤੜੀਆਂ ਆਦਿ ਦਾ 14 ਲੱਖ ਦੇ ਕਰੀਬ ਕਰਜ਼ਾ ਚੜ੍ਹ ਗਿਆ ਸੀ।5 ਏਕੜ ਜ਼ਮੀਨ ਹੋਣ ਦੇ ਕਾਰਨ ਆਪਣੇ ਘਰ ਦੇ ਹਾਲਤਾਂ ਦੇ ਕਾਰਨ ਉਸ ਨੇ ਆਪਣੀ ਬੇਟੀ ਦਾ ਵਿਆਹ ਪਿਛਲੇ ਸਾਲ ਕੀਤਾ ਸੀ।ਜਿਸ ਦੇ ਚਲਦੇ ਆਪਣੀ ਜ਼ਮੀਨ ਵੇਚ ਕੇ ਕਰਜ਼ਾ ਲਾਹਿਆ ਅਤੇ ਪਿਛਲੇ ਸਾਲ ਕਪਾਹ ਦੀ ਫ਼ਸਲ ਵੀ ਚਿੱਟੀ ਮੱਖੀ ਦੇ ਕਾਰਨ ਬਰਬਾਦ ਹੋ ਗਈ ਸੀ।ਲੇਕਿਨ ਕਰਜ਼ੇ ਤੋਂ ਆਪਣਾ ਪਿਛਾ ਨਹੀ ਛੁਡਾ ਸਕਿਆ। ਇਸ ਕਰ ਕੇ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media