ਬਠਿੰਡਾ, 23 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਵਲੋਂ ਰਲ ਮਿਲ ਕੇ ਲੋਹੜੀ ਧੀਆਂ ਦੀ ਪ੍ਰੋਗਰਾਮ ਮਨਾਇਆਂ ਜਾ ਰਿਹਾ ਹੈ ਇਨ੍ਹਾਂ ਸੰਸਥਾਵਾ ਵਿੱਚ ਸਲੱਮ ਫਾਊਂਡੈਸ਼ਨ ਪੰਜਾਬ, ਸੁਰੱਖਿਆ ਹੈਲਪ, ਡਾਇਮੰਡ ਵੈਲਫੇਅਰ ਸੁਸਾਇਟੀ ਅਤੇ ਬਠਿੰਡਾ ਵਿਕਾਸ ਮੰਚ ਹਨ।ਇਸ ਬਾਰੇ ਬਠਿੰਡਾ ਪ੍ਰੈਸ ਕਲੱਬ ਵਿੱਚ ਸਲੱਮ ਫਾਊਂਡੇਸ਼ਨ ਦੀ ਪ੍ਰਧਾਨ ਬੀਬਾ ਰੁਪਿੰਦਰ ਬਾਵਾ ਨੇ ਆਪਣੇ ਸਾਥੀਆਂ ਕੁਲਦੀਪ ਕੌਰ ਹੈਤਸੀ, ਸੋਨੂੰ ਜਿੰਦਲ, ਸ਼ਾਮ ਲਾਲ ਨਾਲ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਲੜਕੀਆਂ ਨੇ ਨੈਸ਼ਨਲ, ਸਟੇਟ ਪੱਧਰ ਤੇ ਸਿੱਖਿਆ ਖੇਡਾਂ ਜਾਂ ਕਿਸੇ ਵੀ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਉਨ੍ਹਾਂ ਨੂੰ ‘ਮਾਣ ਪੰਜਾਬ ਦਾ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।‘ਲੋਹੜੀ ਧੀਆਂ ਦੀ’ ਪ੍ਰੋਗਰਾਮ ਵਿੱਚ ‘ਧੀਅ ਪੰਜਾਬ ਦੀ’, ਪੰਜਾਬੀ ਲੋਕਗੀਤ, ਗਿੱਧਾ, ਭੰਗੜਾ, ਸੋਲੋ ਡਾਂਸ ਮੁਕਾਬਲੇ ਵੀ ਕਰਵਾਏ ਜਾਣਗੇ।ਸੰਸਥਾਵਾਂ ਦਾ ਮੁੱਖ ਉਦੇਸ਼ ਔਰਤਾਂ, ਬਹੂ ਬੇਟੀਆਂ ਦੇ ਪੱਧਰ ਨੂੰ ਉੱਚਾ ਚੁੱਕਣਾ ਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਹੈ।ਅੱਜ ਦੇ ਸਮੇਂ ਬੇਟੀਆਂ ਕਿਸੇ ਤੋਂ ਘੱਟ ਨਹੀ, ਬੱਚੀਆਂ ਨੂੰ ਬੇਟਿਆਂ ਦੇ ਬਰਾਬਰ ਸਮਾਨਤਾ ਦੇਣ ਲਈ ਸਮਾਜਿਕ ਸੰਸਥਾਵਾਂ ਹਮੇਸ਼ਾਂ ਯੋਗਦਾਨ ਦਿੰਦੀਆਂ ਰਹਿੰਦੀਆਂ ਹਨ। ਪ੍ਰੋਗਰਾਮ ਮਾਲ ਰੋਡ ਸਾਹਮਣੇ ਸਰਕਾਰੀ ਗਰਲਜ਼ ਸਕੂਲ ਵਿਖੇ 9 ਜਨਵਰੀ 2019 ਨੂੰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ 1100 ਨਵ ਜੰਮੀਆਂ ਬੱਚੀਆਂ ਨੂੰ ਗਰਮ ਕੱਪੜੇ ਦਿੱਤੇ ਜਾਣਗੇ।ਇਸ ਮੌਕੇ ਰਿੰਕੂ ਸੈਨੀ, ਨਰਿੰਦਰ ਸਿੰਘ, ਦਿਨੇਸ਼ ਛਾਬੜਾ ਵੀ ਹਾਜਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media