ਬਠਿੰਡਾ, 23 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੰਤ ਫਹਿਤ ਸਿੰੰਘ ਕਾਨਵੈਂਟ ਸਕੂਲ ਦੀ ਵੀਹਵੀਂ ਵਰ੍ਹੇਗੰਢੇ ਸਕੂਲ ਦੇ ਆਡਟੋਰੀਅਮ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਮਨਾਈ ਗਈ।ਇਸ ਪ੍ਰੋਗਰਾਮ ਵਿੱਚ ਸਮਾਜ ਸੇਵੀ ਅਤੇ ਆਸ ਪਾਸ ਦੇ ਮੋਹਤਬਾਰ ਆਗੂ ਗੁਰਚਰਨ ਸਿੰਘ, ਬਲਕਾਰ ਸਿੰਘ, ਪਰਗਟ ਸਿੰੰਘ, ਬੂਟਾ ਸਿੰਘ, ਨਵਦੀਪ ਸਿੰਘ, ਕੁਲਜੀਤ ਸਿੰਘ, ਅਮਰੀਕ ਸਿੰਘ, ਸੰਦੀਪ ਸਰਮਾ ਆਦਿ ਨੇ ਹੋਣਹਾਰ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ।ਸਕੂਲ ਡਾਇਰੈਕਟਰ ਮੈਡਮ ਕਿਰਨ ਵਰਮਾ ਨੇ ਸਾਰਿਆਂ ਨੂੰ `ਜੀ ਆਇਆ` ਆਖਿਆ।ਚੇਅਰਮੈਨ ਡਾ. ਸਵਰਨ ਪ੍ਰਕਾਸ਼ ਗਰਗ ਨੇ ਸਕੂਲ ਦੀ ਕਾਰਜੁਗਾਰੀ ਬਾਰੇ ਦੱਸਿਆ ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਵਿੱਚ ਵਿਦਿਆਰਥੀਆਂ ਲਈ 400 ਮੀਟਰ ਦਾ ਟਰੈਕ, ਸਵਿਮਿੰਗ ਪੂਲ, ਸਮਾਰਟ ਕਲਾਸ ਰੂਮ, ਅਤੇ ਸਕੂਲ ਵਿੱਚ ਏ.ਸੀ ਦੀ ਸਹੂਲਤ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ।ਬੱਚਿਆਂ ਵਲੋਂ ਵਿਸ਼ੇਸ਼ ਤੌਰ `ਤੇ ਪੇਸ਼ ਕੀਤੀ ਗੁੱਡਾ-ਗੁੱਡੀ ਦਾ ਵਿਆਹ ਅਤੇ ਕਰਤਾਰਪੁਰ ਸਹਿਬ ਵਿਖੇ ਬਣ ਰਹੇ ਲਾਂਘੇ ਨਾਲ ਸੰਬੰਧਤ ਕੋਰੀਓਗ੍ਰਾਫੀ ਨੇ ਦਰਸ਼ਕਾਂ ਦਾ ਮਨ ਮੋਹਿਆ।ਬਇਸ ਤੋਂ ਇਲਾਵਾ ਵਾਤਾਵਰਨ ਬਚਾਓ, ਪਾਣੀ ਬਚਾਓ, ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਤੇ ਦਹੇਜ਼ ਵਿਰੁੱਧ ਆਦਿ ਸਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਮਾਤਾ ਰਾਜ ਰਾਣੀ, ਗਗਨਦੀਪ ਸਰਮਾ ਪ੍ਰਿੰਸੀਪਲ, ਸੁਨੀਤਾ ਹਾਂਡਾ, ਹਰੀਸ਼ ਗਰਗ, ਹੈਪੀ ਜਿੰਦਲ, ਮੈਡਮ ਜਸਵਿੰਦਰ ਕੌਰ, ਪੰਕਜ਼ ਕੁਮਾਰ, ਸਕੂਲ ਸਟਾਫ ਅਤੇ ਮੈਨੇਜ਼ਮੈਂਟ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media