ਭੀਖੀ, 23 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਭਾਵੇਂ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਅਆਂ ਹਨ ਪ੍ਰੰਤੂ ਕੁੱਝ ਪਿੰਡਾਂ ਵਿਚ ਲੋਕਾਂ ਵਲੋਂ ਬਿਨਾਂ ਖ਼ਰਚ ਕੀਤਿਆਂ ਹੀ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪਿੰਡ ਮੂਲੇ ਸਿੰਘ ਵਾਲਾ ਦੇ ਵਾਸੀਆਂ ਨੇ ਇਕ ਨਵੀਂ ਸੋਚ ਰੱਖਦਿਆਂ ਪਿੰਡ ਦੀ ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਸਾਰੇ ਪਿੰਡ ਨੇ ਰਤਨਵੀਰ ਸਿੰਘ ਮੂਲੇਵਾਲਾ ਨੂੰ ਸਰਪੰਚ ਅਤੇ ਪਰਮਜੀਤ ਕੌਰ ਚਹਿਲ ਪਤਨੀ ਸੁਰਿੰਦਰ ਸਿੰਘ ਚਹਿਲ, ਗੁਰਮੀਤ ਕੌਰ ਪਤਨੀ ਜਗਜੀਤ ਸਿੰਘ ਜੱਗੂ, ਮਨਜੀਤ ਸਿੰਘ ਭੱਠਲ, ਗੁਰਮੀਤ ਸਿੰਘ ਬੱਚੀ, ਬਲਦੇਵ ਸਿੰਘ ਨੂੰ ਪੰਚ ਚੁੁਣ ਲਿਆ । ਰਤਨਵੀਰ ਸਿੰਘ ਪੂਰੇ ਮਾਨਸਾ ਜਿਲੇ੍ਹੇ ਵਿਚੋਂ ਸਭ ਘੱਟ ਉਮਰ ਦੇ ਸਰਪੰਚ ਬਣ ਗਏ ਹਨ।ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿੰਡ ਲਈ ਨੋਜਵਾਨ ਅਤੇ ਪੜ੍ਹੇ ਲਿਖੇ ਨੌਜਵਾਨ ਨੂੰ ਸਰਪੰਚ ਚੁਣਿਆ ਹੈ।
ਇਸ ਮੌਕੇ ਸਰਪੰਚ ਰਤਨਵੀਰ ਸਿੰਘ ਮੂਲੇਵਾਲਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਉਨਾਂ ਦੇ ਦਾਦਾ ਸਵ: ਜੀਵਨ ਸਿੰਘ ਚਹਿਲ ਨੇ 15 ਸਾਲ ਸਰਪੰਚ ਰਹਿ ਕੇ ਪਿੰਡ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਵਾਈਆਂ, ਉਹ ਵੀ ਪਿੰਡ ਦੇ ਵਿਕਾਸ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਨਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media