Tuesday, May 26, 2026

ਸਿੱਖਿਆ ਮੰਤਰੀ ਸੋਨੀ ਨੇ ਸੇਂਟ ਸੋਲਜ਼ਰ ਸਕੂਲ ਚਵਿੰਡਾ ਦੇਵੀ `ਚ ਵੰਡੇ ਇਨਾਮ

8ਵੇਂ ਇਨਾਮ ਵੰਡ ਸਮਾਰੋਹ `ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

PPN2412201801ਜੰਡਿਆਲਾ ਗੁਰੂ, 24 ਦਸੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ `ਚ 8ਵਾਂ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਸਕੂਲ ਦੇ ਗਾਨ ਤੇ ਸ਼ਬਦ ਉਚਾਰਨ ਉਪਰੰਤ ਸ਼ਮਾ ਰੋਸ਼ਨ ਕੀਤੀ।
       ਸਕੂਲ਼ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਦੀ ਦੇਖ-ਰੇਖ `ਚ ਆਯੋਜਿਤ ਸਮਾਰੋਹ ਮੌਕੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਰੰਗਰੰਗ ਪ੍ਰੋਗਰਾਮ ਪੇਸ਼ ਕੀਤਾ।ਸਮਾਜ ਨੂੰ ਸੇਧ ਦੇਣ ਲਈ ਇੱਕ ਨਾਟਕ ਵੀ ਖੇਡਿਆ ਗਿਆ।ਇਸ ਤੋਂ ਇਲਾਵਾ ਭੰਗੜਾ, ਡਾਂਸ, ਪ੍ਰਦਰਸ਼ਨੀ ਕਲਾ ਨੂੰ ਵੀ ਪੇਸ਼ ਕੀਤੀ ਗਈ।
       ਇਸ ਮੌਕੇ ਓ.ਪੀ. ਸੋਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉੱਜਵਲ ਭਵਿਖ ਦਾ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਚੰਗੀ ਸੇਧ ਦੇਣ `ਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਗਰੁੱਪ ਆਫ਼  ਸਕੂਲਜ਼ ਦਾ ਵੱਡਾ ਯੋਗਦਾਨ ਹੈ।ਮੁੱਖ ਮਹਿਮਾਨ ਨੇ ਵੱਖ-ਵੱਖ ਗਤੀਵਿਧੀਆਂ `ਚ ਸਕੂਲ ਦੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ।ਮਿਸ ਚੰਨਪ੍ਰੀਤ ਕੌਰ ਨੂੰ ਬੈਸਟ ਹਾਉਸ ਇੰਚਾਰਜ ਤੇ ਮਿਸਿਜ਼ ਮਨਜੀਤ ਕੌਰ ਨੂੰ ਬੈਸਟ ਡਿਸਿਪਲਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
       ਇਸ ਮੌਕੇ ਸਕੂਲ ਦੇ ਮੈਨਜਿੰਗ ਡਾਇਰੈਕਟਰ ਸਰਦਾਰ ਮੰਗਲ ਸਿੰਘ ਕਿਸ਼ਨਪੁਰੀ, ਵਾਇਸ ਚੇਅਰਮੈਨ ਮਿਸਟਰ ਅਸ਼ਵਨੀ ਕਪੂਰ, ਮੈਨਜਿੰਗ ਡਾਇਰੈਕਟਰ ਮਿਸਿਜ਼ ਕੋਮਲ ਕਪੂਰ, ਪ੍ਰਿੰਸੀਪਲ ਮੈਡਮ ਅਮਨਦੀਪ ਕੌਰ (ਚਵਿੰਡਾ ਦੇਵੀ), ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮੈਡਮ ਤਨਵੀਰ ਕੌਰ ਸੀ.ਈ.ਓ ਆਫ਼ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਮਿਸਟਰ ਸ਼ਵੀ ਕਪੂਰ, ਸੀ.ਈ.ਓ ਆਫ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਸਰਦਾਰ ਜਸਵਿੰਦਰ ਸਿੰਘ ਕਾਹਲੋਂ, ਚੇਅਰਮੈਨ (ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ) ਮੈਡਮ ਹਰਜਿੰਦਰਪਾਲ ਕੌਰ ਕਾਹਲੋਂ, ਪ੍ਰਿੰਸੀਪਲ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ, ਮੈਡਮ ਅਮਨਪ੍ਰੀਤ ਕੌਰ ਪ੍ਰਿੰਸੀਪਲ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ, ਮੈਡਮ ਨਿਤਿਕਾ ਸੇਠੀ ਵਾਇਸ ਪ੍ਰਿੰਸੀਪਲ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰ ਚਿੰਨ੍ਹ ਭੇਂਟ ਕੀਤਾ ਗਿਆ। ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਸਾਲ ਦੀ ਸਾਲਾਨਾ ਰਿਪੋਰਟ ਨੂੰ ਪੜੀ।ਸਕੂਲ ਦੇ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ `ਚ ਵਿਦਿਆਰਥੀ, ਉਨਾਂ ਦੇ ਮਾਤਾ-ਪਿਤਾ ਤੇ ਮੁਸੀਤ ਪੁਰੀ ਚੇਅਰਮੈਨ ਜਗਤ ਜੋਤੀ ਤੇ ਪਰਦੀਪ ਕਪੂਰ ਨਾਰਕੋਟਿਕ ਚੇਅਰਮੈਨ ਕਾਂਗਰਸ ਵੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply