ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ ਬਿਊਰੋ) –
· ਅਕਾਲੀਆਂ ਵਲੋਂ ਬਰਗਾੜੀ ਮਾਮਲੇ ਦੀ ਜਾਂਚ ਲਈ ਬਣਾਏ ਗਏ ਕਮਿਸ਼ਨ ਦੇ ਜਸਟਿਸ ਰਿਟਾਇਰਡ ਜੋਰਾ ਸਿੰਘ ਆਮ ਆਦਮੀ ਪਾਰਟੀ `ਚ ਸ਼ਾਮਲ।
· ਖਹਿਰਾ ਧੜਾ ਛੱਡ ਕੇ `ਆਪ` `ਚ ਵਾਪਸ ਪਰਤੇ ਵਿਧਾਇਕ ਜੈ ਕਿਸ਼ਨ ਰੋੜੀ।
· ਦਿੱਲੀ `ਚ ਦੋਨਾਂ ਨੂੰ ਕੇਜ਼ਰੀਵਾਲ ਤੇ ਮੁਨੀਸ਼ ਸਿਸੌਦੀਆ ਦੀ ਹਾਜ਼ਰੀ `ਚ ਪਾਰਟੀ `ਚ ਕੀਤਾ ਸ਼ਾਮਲ।
· ਸਿਖਿਆ ਸੁਧਾਰ ਅਤੇ ਮੁੱਹਲਾ ਕਲਿਨਿਕ ਦੀਆਂ ਸੇਵਾਵਾਂ ਨੇ ਕੀਤਾ ਪ੍ਰਭਾਵਿਤ- ਪਾਰਟੀ ਕਹੇਗੀ ਤਾਂ ਲੜਾਂਗਾ ਲੋਕ ਸਭਾ ਚੋਣ- ਜਸਟਿਸ ਜੋਰਾ ਸਿੰਘ।
· ਜਸਟਿਸ ਜੋਰਾ ਸਿੰਘ ਦੇ ਆਉਣ ਨਾਲ ਪਾਰਟੀ ਹੋਵੇਗੀ ਮਜ਼ਬੂਤ- 35 ਸਾਲਾਂ ਦਾ ਤਜੱਰਬਾ ਪਾਰਟੀ ਦੇ ਕੰਮ ਆਊੇਗਾ – ਭਗਵੰਤ ਮਾਨ।
· ਜਸਟਿਸ ਜੋਰਾ ਸਿੰਘ ਤੇ ਵਿਧਾਇਕ ਰੋੜੀ ਦਾ ਆਉਣਾ ਚੰਗੀ ਸ਼ੁਰੂਆਤ- ਕਈ ਹੋਰ ਸ਼ਖਸ਼ੀਅਤਾਂ ਤੇ ਆਗੂ ਆਪ `ਚ ਹੋਣਗੇ ਸ਼ਾਮਲ।
· ਜੈ ਕਿਸ਼ਨ ਰੋੜੀ ਮਰਜ਼ੀ ਨਾਲ ਉਨਾਂ ਨਾਲ ਆਏ ਸਨ ਤੇ ਮਰਜ਼ੀ ਨਾਲ ਹੁਣ ਵਾਪਸ ਚਲੇ ਗਏ- ਸੁਖਪਾਲ ਖਹਿਰਾ।
· ਜੀ.ਐਸ.ਟੀ `ਚ ਲ਼ਿਆਂਦਾ ਜਾਵੇਗਾ ਇੱਕ ਹੋਰ ਨਵਾਂ ਸਲੈਬ- ਅਰੁਣ ਜੇਤਲੀ ਨੇ ਦਿੱਤਾ ਇਸ਼ਾਰਾ।
· ਪੰਜਾਬ ਵਿੱਚ ਵਿਆਹ ਕਰਵਾ ਕੇ ਵਿਦੇਸ਼ ਭੱਜਣ ਵਾਲੇ ਲਾੜੇ ਜਲਦ ਹੋਣਗੇ ਸਲਾਖਾਂ ਪਿੱਛੇ- ਪਾਸਪੋਰਟ ਅਫਸਰ ਅੰਮ੍ਰਿਤਸਰ।
· ਪੰਚਾਇਤ ਚੋਣਾਂ – ਗੁਰਦਾਸਪੁਰ ਦੇ ਜਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਸਸਪੈਂਡ।
· ਡੀ.ਸੀ ਮੋਗਾ ਤੋਂ ਜਿਲਾ ਚੋਣ ਅਫਸਰ ਦਾ ਚਾਰਜ਼ ਲੈ ਕੇ ਲਾਇਆ ਨਵਾਂ ਚੋਣ ਅਧਿਕਾਰੀ।
· ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਧਰਮ ਪਤਨੀ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ।
· ਗੁਰਦਾਸਪੁਰ ਜਿਲੇ ਦੇ ਪਿੰਡ ਸਠਿਆਲੀ `ਚ ਨਹੀਂ ਪੈਣਗੀਆਂ ਵੋਟਾਂ- ਪੰਚਾਇਤੀ ਚੋਣਾਂ ਦੀ ਨਾ ਹੋਈ ਸਹਿਮਤੀ ਤੇ ਨਾ ਭਰੇ ਕਿਸੇ ਨੇ ਨਾਮਜ਼ਦਗੀ ਕਾਗਜ਼।
· ਕੋਟਕਪੁਰਾ ਗੋਲੀ ਕਾਂਡ ਦੇ ਪੀੜਤ ਅਜੀਤ ਸਿੰਘ `ਸਿਟ` ਸਾਹਮਣੇ ਹੋਏ ਪੇਸ਼- ਦਿੱਤੀ ਗਵਾਹੀ।
· ਸੰਗਰੂਰ ਪੁਲਿਸ ਨੇ ਤਲਾਸ਼ੀ ਦੌਰਾਨ ਬਰਾਮਦ ਕੀਤੀ 840 ਪੇਟੀਆਂ ਸ਼ਰਾਬ।
· ਵੈਸ਼ਨੋ ਦੇਵੀ ਤੋਂ ਭੈਰੋ ਘਾਟੀ ਤੱਕ ਪੈਸੰਜ਼ਰ ਕੇਬਲ ਕਾਰ (ਰੋਪ ਵੇਅਰ) ਸੇਵਾ ਚਾਲੂ।
· ਧੁੰਦ ਤੇ ਕੋਹਰੇ ਕਾਰਣ ਉਤਰੀ ਭਾਰਤ `ਚ ਸੀਤ ਲਹਿਰ ਦਾ ਜੋਰ ਵਧਿਆ।
· ਝੱਜਰ `ਚ ਦਰਦਨਾਕ ਸੜਕ ਹਾਦਸਾ- 8 ਮੌਤਾਂ ਕਈ ਜਖਮੀ, ਰੋਹਤਕ-ਰਿਵਾੜੀ ਹਾਈਵੇਅ `ਤੇ ਟਕਰਾਏ ਚਾਰ ਦਰਜ਼ਨ ਦੇ ਕਰੀਬ ਵਾਹਣ।
· ਸਾਬਕਾ ਪ੍ਰਧਾਨ ਮੰਤਰੀ ਤੇ ਭਾਜਪਾ ਆਗੂ ਅਟੱਲ ਬਿਹਾਰੀ ਵਾਜਪਾਈ ਦੇ ਸਨਮਾਨ `ਚ 100 ਰੁਪਏ ਦਾ ਸਿੱਕਾ ਜਾਰੀ।
· ਭਾਜਪਾ ਵਿਕਾਸ ਦੇ ਮੁੱਦੇ `ਤੇ ਹਰਿਆਣਾ `ਚ ਲੜੇਗੀ ਚੋਣਾਂ- ਸੁਭਾਸ਼ ਬਰਾਲਾ।
· ਰਾਮ ਮੰਦਰ ਕੇਸ ਦੀ ਸੁਪਰੀਮ ਕੋਰਟ `ਚ ਸੁਣਵਾਈ 4 ਜਨਵਰੀ ਨੂੰ।
· ਪੰਚਾਇਤ ਚੋਣਾਂ- ਹਾਈਕੋਰਟ ਵਲੋਂ ਰਾਹਤ, ਜਿੰਨਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਏ, ਉਨਾਂ ਨੂੰ ਮਿਲਿਆ 48 ਘੰਟੇ ਦਾ ਸਮਾਂ, ਰਿਟਰਨਿੰਗ ਅਫਸਰ ਕਰਨਗੇ ਸੁਣਵਾਈ।
· ਖੇਤਰੀ ਪਾਰਟੀਆਂ ਮਿਲ ਕੇ ਬਣਾਉਣਗੀਆਂ ਮਹਾਂਗਠਜੋੜ- ਸ਼ਰਦ ਪਵਾਰ।
· ਪੰਜਾਬ ਕੈਬਨਿਟ ਮੀਟਿੰਗ ਚੰਡੀਗੜ `ਚ 2 ਜਨਵਰੀ ਨੂੰ।
· ਕੈਪਟਨ ਅਮਰਿੰਦਰ ਸਿੰਘ ਵਲੋਂ ਕਪੂਰਥਲਾ ਦੇ ਮਹਾਰਾਜਾ ਜਗਜੀਤ ਸਿੰਘ ਬਾਰੇ ਆਪਣੀ ਕਿਤਾਬ ਚੰਡੀਗੜ `ਚ ਰਲੀਜ਼।
· ਕੁਲੂ-ਲਾਹੌਲ ਹੈਲੀਕਪਾਟਰ ਸੇਵਾ 25 ਦਸੰਬਰ ਤੋਂ।
· ਗੁਰੂਗ੍ਰਾਮ ਐਸ.ਟੀ.ਐਫ ਪੁਲਿਸ ਵਲੋਂ 12 ਕਰੋੜ ਦੀ 3 ਕਿਲੋ 200 ਗ੍ਰਾਮ ਹੈਰੋਇਨ ਸਮੇਤ ਨਾਈਜੀਰੀਅਨ ਕਾਬੂ।
· ਹਰਿਆਣਾ ਦੇ ਸਲਮਾਨ ਅਲੀ ਇੰਡੀਅਨ ਆਈਡੋਲ-10 ਬਣੇ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media