ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਦਵਿੰਦਰ ਸਿੰਘ) – ਸਥਨਾਨਕ ਪੰਜਾਬ ਨਾਟਸ਼ਾਲਾ ਵਿਖੇ ਡਾ. ਚਰਨ ਦਾਸ ਸਿੱਧੂੁ ਲਿਖਤ ਅਤੇ ਮੰਚਪ੍ਰੀਤ ਨਿਰਦੇਸ਼ਿਤ ਨਾਟਕ ਬਾਬਾ ਬੰਤੂ ਦਾ ਮੰਚਨ ਕੀਤਾ ਗਿਆ।ਨਾਟਕ ਦੀ ਕਹਾਣੀ ਪੰਜਾਬ ਦੇ ਦੁਆਬਾ ਇਲਾਕੇ ਦੀ ਗੁਗਾ ਪੀਰ ਦੇ ਪ੍ਰਤੀ ਸ਼ਰਧਾ ਅਤੇ ਅਸਮਾਜਿਕ ਤਾਣੇ ਬਾਣੇ ਦੇ ਭੇਦਭਾਵ ਅਤੇ ਜਾਤੀਵਾਦ ਦਾ ਬਾਖੂਬੀ ਚਿਤਰਣ ਕਰਦੀ ਹੈ।ਕਹਾਣੀ ਵਿਚਲਾ ਨਾਇਕ ਬਾਬਾ ਬੰਤੂ ਹੈ, ਜਿਸ ਨੂੰ ਸੱਪ ਦੇ ਕੱਟੇ ਨੂੰ ਠੀਕ ਕਰਨ ਦੀ ਸ਼ਫਾ ਹਾਸਲ ਹੈ।ਗਰੀਬ ਅਤੇ ਨੀਵੀਂ ਜਾਤੀ ਦਾ ਹੋਣ ਦੇ ਕਾਰਨ ਉਹ ਪਿੰਡ ਦੇ ਜਿੰਮੀਦਾਰ ਸਰਬਣ ਸਿੰਘ ਦਾ ਕਰਜ਼ਦਾਰ ਹੋ ਜਾਂਦਾ ਹੈ।ਸਰਬਣ ਸਿੰਘ ਉਚ ਜਾਤੀ ਦਾ ਹੋਣ ਦੇ ਕਾਰਨ ਬਾਬਾ ਬੰਤੂ ਦੇ ਪਰਿਵਾਰ ਨਾਲ ਜ਼ੋਰ ਜਬਰਦਸਤੀ ਕਰਦਾ ਹੈ।ਨਾਟਕ ਦਾ ਕਲਾਈਮੈਕਸ ਗੁੱਗੇ ਦਾ ਅਖਾੜਾ ਬਣਦਾ ਹੈ, ਜਦ ਬਾਬਾ ਬੰਤੂ ਸਰਬਣ ਨੂੰ ਸੱਪ ਤੋਂ ਕਟਵਾਉਣ ਉਪਰੰਤ ਉਸ ਨੂੰ ਠੀਕ ਕਰਨ ਦੇ ਬਹਾਨੇ ਆਪਣੇ ਆਪ ਨੂੰ ਵੀ ਸੱਪ ਦਾ ਡੰਗ ਮਰਵਾ ਕੇ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ।ਇਸ ਤਰਾਂ ਉਹ ਆਪਣੇ ਅਤੇ ਹੋਰ ਲੋਕਾਂ ਨਾਲ ਜਿਮੀਦਾਰ ਵਲੋਂ ਕੀਤੀ ਧੱਕੇਸ਼ਾਹੀ ਦਾ ਬਦਲਾ ਲੈਂਦਾ ਹੈ।
ਨਾਟਕ ਵਿੱਚ ਮੰਚਪ੍ਰੀਤ, ਬਲਜੀਤ ਕੌਰ, ਉਪਦੇਸ਼ ਟਾਂਕ, ਕਮਲਜੀਤ ਸਿੰਘ ਬਿਸ਼ਟ, ਅਮਨਦੀਪ ਸਿੰਘ ਸੈਫਿਲ, ਮਾਸਟਰ ਰਾਜ, ਮੈਕਸ, ਵਿਕਾਸ ਸੋਨੂ, ਨਵਦੀਪ ਸਿੰਘ, ਕਿਰਨ, ਰਾਜਨ, ਅਮਨਦੀਪ ਸਿੰਘ, ਕੰਵਲ ਉਪਲ, ਧਨਜੀਤ ਸਿੰਘ ਸਿੰਦਰਾ, ਲਖਵਿੰਦਰ ਲੱਕੀ ਆਦਿ ਕਲਾਕਾਰਾਂ ਨੇ ਭੂਮਿਕਾ ਨਿਭਾਈ, ਜਦਕਿ ਸੈਟ ਡਿਜ਼ਾਇਨ ਸੰਨੀ ਮੈਸੋਨ ਨੇ ਕੀਤਾ।ਨਾਟਕ ਦੇ ਅੰਤ ਵਿੱਚ ਸਾਰੇ ਕਲਾਕਾਰਾਂ ਨੂੰ ਨਾਟਸ਼ਾਲਾ ਸੰਸਥਾ ਵਲੋਂ ਜਤੀਂਦਰ ਬਰਾੜ ਨੇ ਸਰਟੀਫਕੇਟ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media